ਡਿਪੋਰਟ ਹੋਏ ਗੁਰਮੀਤ ਨੇ MLA Lakhbir Rai ਨਾਲ ਸਾਂਝਾ ਕੀਤਾ ਦੁੱਖ,'ਕੀਤਾ ਗਿਆ ਮਾੜਾ ਸਲੂਕ'Oneindia Punjabi

2025-02-18 0

- ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨਾਗਰਿਕਾਂ ਨੂੰ ਟਰੰਪ ਸਰਕਾਰ ਦੇ ਵੱਲੋਂ ਡਿਪੋਰਟ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਅਮਰੀਕਾ ਦੇ ਵੱਲੋਂ ਇੱਕ ਹੋਰ ਜਹਾਜ ਰਾਹੀਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਵਾਪਸ ਦੇਸ਼ ਭੇਜਿਆ ਗਿਆ ਜਿਨਾਂ ਦੇ ਵਿੱਚ ਸਰਹਿੰਦ ਦੇ ਵਾਰਡ 23 ਤਲਾਣੀਆਂ ਦਾ ਰਹਿਣ ਵਾਲਾ ਗੁਰਮੀਤ ਸਿੰਘ ਵੀ ਹੈ। ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਦੇ ਲਈ ਪਹੁੰਚੇ। ਉਹਨਾਂ ਪਰਿਵਾਰ ਦੀ ਵਿੱਤੀ ਹਾਲਤ ਸਬੰਧੀ ਜਾਣਕਾਰੀ ਲਈ ਅਤੇ ਭਰੋਸਾ ਦਿੱਤਾ ਕਿ ਉਨਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਯੋਗ ਭਗਵੰਤ ਮਾਨ ਸਰਕਾਰ ਉਕਤ ਨੌਜਵਾਨਾਂ ਪ੍ਰਤੀ ਹਮਦਰਦ ਹੈ, ਸਰਕਾਰ ਵੱਲੋਂ ਉਕਤ ਨੌਜਵਾਨਾਂ ਦੇ ਲਈ ਅਜਿਹਾ ਕਾਨੂੰਨ ਬਣਾਇਆ ਜਾਵੇਗਾ ਤਾਂ ਜੋ ਉਹ ਏਜੰਟਾਂ ਦੇ ਜਾਲ ਵਿੱਚ ਨਾ ਫਸਣ । ਉਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਜਿਸਟਰਡ ਏਜੰਟਾ ਦੇ ਰਾਹੀਂ ਹੀ ਬਾਹਰ ਦੇ ਪੇਪਰ ਲਗਾਏ ਜਾਣ ਤੇ ਕੋਈ ਵੀ ਗੈਰ ਕਾਨੂੰਨੀ ਕਾਰਜ ਨੂੰ ਅੰਜਾਮ ਨਾ ਦਿੱਤਾ ਜਾਵੇ। ਅਜਿਹਾ ਕਰਕੇ ਅਸੀਂ ਜਿੱਥੇ ਦੋਸ਼ੀ ਬਣਦੇ ਹਾਂ, ਉੱਥੇ ਹੀ ਆਪਣੀ ਨਿੱਜੀ ਜਾਇਦਾਦ ਵੀ ਖਰਾਬ ਕਰ ਲੈਂਦੇ ਹਾਂ। ਵਿਧਾਇਕ ਰਾਏ ਨੇ ਗੁਰਮੀਤ ਰਾਮ ਨੂੰ ਹੌਸਲਾ ਬੁਲੰਦ ਰੱਖਣ ਦੇ ਲਈ ਪ੍ਰੇਰਤ ਕੀਤਾ ਅਤੇ ਕਈ ਉਦਾਹਰਣਾਂ ਦੇ ਕੇ ਉੱਪਰ ਉੱਠਣ ਦੇ ਨੁਕਤੇ ਵੀ ਦੱਸੇ

~PR.182~

Videos similaires