ਤਰਨ ਤਾਰਨ ਪੁਲਿਸ ਵੱਲੋਂ ਜਾਅਲੀ ਐਮ.ਐਲ.ਆਰ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ

2025-01-07 0

ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਅਜੇਰਾਜ ਸਿੰਘ ਪੀ.ਪੀ.ਐਸ/ਐਸ.ਪੀ(ਡੀ) ਤਰਨ ਤਾਰਨ, ਸ੍ਰੀ ਰਜਿੰਦਰ ਸਿੰਘ ਮਨਹਾਸ ਪੀ.ਪੀ.ਐਸ ਡੀ.ਐਸ.ਪੀ ਡੀ ਤਰਨ ਤਾਰਨ ਅਤੇ ਸ੍ਰੀ ਗੁਰਇਕਬਾਲ ਸਿੰਘ ਪੀ.ਪੀ.ਐਸ. ਡੀ.ਐਸ.ਪੀ. ਪੱਟੀ ਜੀ ਦੀ ਨਿਗਰਾਨੀ ਹੇਂਠ ਮੁੱਖ ਅਫਸਰ ਥਾਣਾ ਸਦਰ ਪੱਟੀ ਇੰਸਪੈਕਟਰ ਗੁਰਚਰਨ ਸਿੰਘ ਅਤੇ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਤਰਨ ਤਾਰਨ ਅਤੇ ਉਹਨਾਂ ਦੀ टीभ टॅलें भुररभा घठ 147 भिडी 30-11-2024 सुम्भ 115(2) /118(1)/190/191 ਬੀ,ਐਨ,ਐਸ ਥਾਣਾ ਸਦਰ ਪੱਟੀ ਵਿੱਚ ਗਲਤ ਐਮ.ਐਲ.ਆਰ ਬਣਾਉਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਹ ਕਿ ਮਿਤੀ 30-11-2024 ਨੂੰ ਮੁੱਦਈ ਦੇ ਬਿਆਨ ਤੇ ਉਕਤ ਮੁੱਕਦਮਾ ਦਰਜ਼ ਹੋਇਆ ਕਿ ਮਿਤੀ 27-11-2024 ਨੂੰ ਮੁੱਦਈ ਆਪਣੇ ਘਰ ਤੋਂ ਪਿੰਡ ਸਭਰਾ ਸੌਦਾ ਲੈਣ ਲਈ ਜਾ ਰਿਹਾ ਸੀ ਦੋ ਗੱਡੀਆਂ ਤੇ ਸਵਾਰ ਵਿਅਕਤੀ ਗੁਰਵਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਸਭਰਾ ਅਤੇ ਉਸਦੇ ਸਾਥੀਆਂ ਨੇ ਤੇਜਧਾਰ ਹਥਿਆਰਾ ਨਾਲ ਉਸਤੇ ਵਾਰ ਕੀਤੇ ਜਿਸਤੇ ਉਸਨੂੰ ਸਿਵਲ ਹਸਪਤਾਲ ਪੱਟੀ ਇਲਾਜ਼ ਲਈ ਦਾਖਲ ਕਰਵਾਇਆ ਗਿਆ। ਜਿਸ ਸਬੰਧੀ ਥਾਣਾ ਸਦਰ ਪੱਟੀ ਦੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਉਕਤ ਅਤੇ ਉਸਦੇ ਸਾਥੀਆਂ ਖਿਲਾਫ ਮੁੱਕਦਮਾ ਨੰਬਰ 147 30-11-2024 115(2) /118(1)/190/191 ਪੱਟੀ ਦਰਜ ਰਜਿਸ਼ਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।


ਜੋ ਦੌਰਾਨੇ ਤਫਤੀਸ਼ ਮੁਕੱਦਮਾ ਉਕਤ ਵਿੱਚ ਦੋਸ਼ੀ ਗੁਰਵਿੰਦਰ ਸਿੰਘ ਨੇ ਮੁੱਦਈ ਤੇ ਕਰਾਸ ਪਰਚਾ ਕਰਾਉਣ ਦੀ ਨੀਅਤ ਨਾਲ ਆਪਣੇ ਸੱਟਾ ਲੱਗਾ ਕੇ ਹਰਪਾਲ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਭੂਰਾ ਕ੍ਰੀਮਪੁਰ, ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮਸਤਗੜ ਅਤੇ ਤੀਰਥ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਮੱਦਰ ਪਾਸੋਂ 45000 ਰੁਪਏ ਦੀ ਜਾਅਲੀ ਐਮ.ਐਲ.ਆਰ ਖੇਮਕਰਨ ਹਸਪਤਾਲ ਤੋਂ ਕਟਵਾ ਕੇ ਜਾਅਲਸਾਜ਼ੀ ਕੀਤੀ ਹੈ । ਜੋ ਇਹਨਾਂ ਵਿਅਕਤੀਆਂ ਨੇ ਜਾਅਲੀ ਸੱਟਾ ਗਲਤ ਐਵੀਡੈਂਸ ਤਿਆਰ ਕਰਕੇ ਪੁਲਿਸ ਨੂੰ ਗੁਮਰਾਹ ਕਰਕੇ ਜੋ ਮੁੱਦਈ ਧਿਰ ਖਿਲਾਫ ਉਸਨੂੰ ਨੁਕਾਸਾਨ ਪਹੁੰਚਾਉਣ ਦੀ ਨੀਅਤ ਨਾਲ ਝੂਠੀ ਰਪਟ ਦਰਜ਼ ਕਰਵਾਉਣ ਲਈ ਹਰਪਾਲ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਭੂਰਾ ਕ੍ਰੀਮਪੁਰ, ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮਸਤਗੜ ਅਤੇ ਤੀਰਥ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਮੱਦਰ ਨੂੰ ਮੁੱਕਦਮਾ ਉਕਤ ਵਿੱਚ ਨਾਮਜ਼ਦ ਕਰਕੇ ਜੇਰੇ ਧਾਰਾ 61(2),217,231,229,336(2) ਬੀ.ਐਨ.ਐਸ ਦਾ ਵਾਧਾ ਜੁਰਮ ਕੀਤਾ ਜਾਂਦਾ ਹੈ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਂਸਲ ਕੀਤਾ ਜਾ ਰਿਹਾ ਹੈ। ਦੌਰਾਨੇ ਰਿਮਾਂਡ ਇਹਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਾਨਾ ਹੈ।Conclusion:

Videos similaires