ਪੰਜਾਬ ਦਾ ਉਦਯੋਗਿਕ ਵਿਕਾਸ ਦੇ ਖੇਤਰ 'ਚ ਰਿਕਾਰਡ ਤੋੜ ਵਾਧਾ ਹੋਇਆ ਹੈ । ਸਾਲ 2024 ਦੇ ਪਹਿਲੇ ਤਿੰਨ ਮਹੀਨਿਆਂ 'ਚ ਹੀ 507 ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਮੈਨੂਫੈਕਚਰਿੰਗ ਸੈਕਟਰ ਦੇ ਅੰਦਰ 318 ਯੂਨਿਟ ਸਥਾਪਤ ਕੀਤੇ ਗਏ ਹਨ, ਜਦਿਕ139 ਸਰਵਿਸ ਸੈਕਟਰ ਨੂੰ ਦਿੱਤੇ ਗਏ ਹਨ। 50 ਪ੍ਰੋਜੈਕਟ ਰੀਅਲ ਅਸਟੇਟ ਸੈਕਟਰ ਨਾਲ ਸਬੰਧਤ ਹਨ। ਮੋਦੀ ਸਰਕਾਰ ਵਲੋਂ ਪੰਜਾਬ ਲਈ ਉਦਯੋਗਿਕ ਨੀਤੀ ਵਿਸ਼ੇਸ਼ ਤੌਰ 'ਤੇ ਤਿੰਨਾਂ ਨੁਕਤਿਆਂ 'ਤੇ ਕੇਂਦਰਿਤ ਹੈ, ਜਿਹਨਾਂ 'ਚ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗ ਦੇ ਯੂਨਿਟ ਸਥਾਪਿਤ ਕਰਨ ਦਾ ਟੀਚਾ ਹੈ । ਇਨ੍ਹਾਂ ਪ੍ਰੋਜੈਕਟਾਂ 'ਚ ਰੀ-ਨਿਓਐਬਲ ਬਿਜਲੀ ਦੇ ਉਦਯੋਗ ਸਥਾਪਤ ਕਰ ਬੁਨਿਆਦੀ ਢਾਂਚੇ ਨੂੰ ਪ੍ਰਫੁਲਿਤ ਕਰਨਾ, ਮੁੱਖ ਸੈਕਟਰਾਂ ਵਜੋਂ ਸ਼ਾਮਲ ਹਨ। ਦਰਮਿਆਨੇ ਉਦਯੋਗਾਂ ਨੂੰ ਸਥਾਪਤ ਕਰਨ ਦੀ ਸੌਖ 'ਤੇ ਜ਼ੋਰ ਦਿੰਦੇ ਹੋਏ, ਇਹ ਨੀਤੀ 15 ਉਦਯੋਗਿਕ Parks ਅਤੇ 20 ਪੇਂਡੂ clusters ਨੂੰ ਵਿਕਸਤ ਕਰਨ 'ਤੇ ਕੇਂਦ੍ਰਿਤ ਹੈ। ਪੰਜਾਬ ਨੂੰ ਇਲੈਕਟ੍ਰਿਕ ਵਾਹਨਾਂ,ਤੇ ਉਨ੍ਹਾਂ ਵਾਹਨਾਂ 'ਚ ਵਰਤੇ ਜਾਨ ਵਾਲੇ ਸਪੇਅਰ ਪਾਰਟਸ ਅਤੇ ਬੈਟਰੀਆਂ ਦੇ ਨਿਰਮਾਣ ਦਾ ਗੜ੍ਹ ਬਣਾਉਣ ਦੇ ਨਾਲ-ਨਾਲ, ਪੰਜਾਬ ਦੀ EV ਨੀਤੀ ਵਾਹਨਾਂ ਦੇ ਪ੍ਰਦੂਸ਼ਣ ਨੂੰ ਘਟਾਉਣ, ਨਿਰਮਾਣ ਦੇ ਬੁਨਿਆਦੀ ਢਾਂਚੇ ਨੂੰ ਬਣਾਉਣ, ਆਧੁਨਿਕ ਨਿਰਮਾਣ ਕਰਨ, ਵਿਕਾਸਸ਼ੀਲ ਖੋਜ ਕਰਨ, ਪੰਜਾਬ ਅੰਦਰ ਰੁਜ਼ਗਾਰ ਸਿਰਜਣ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦੇਣ ਵਾਲੀ ਹੈ। ਇਸੇ ਤਰ੍ਹਾਂ ਲੁਧਿਆਣਾ ਦੇ ਲਾਡੋਵਾਲ ਸਥਿਤ 100 ਏਕੜ 'ਚ ਬਣਿਆ ਮੈਗਾ ਫ਼ੂਡ ਪਾਰਕ ਜਿਥੇ 54 ਪਲਾਟ ਬਣਾਏ ਗਏ ਹਨ, ਜਿਨ੍ਹਾਂ 'ਚ ਦੇਸ਼ ਦੀਆਂ ਨਾਮਵਰ ਫ਼ੂਡ ਕੰਪਨੀਆਂ ਨੇ ਆਪਣੇ ਯੂਨਿਟ ਸਥਾਪਤ ਕੀਤੇ ਹਨ। ਫਗਵਾੜਾ 'ਚ ਬਣੇ ਸੁਖਜੀਤ ਮੈਗਾ ਫ਼ੂਡ ਪਾਰਕ ਤੋਂ ਵੀ ਤਰੱਕੀ ਦੀਆਂ ਆਸਾਂ ਜੁੜ ਗਈਆਂ ਹਨ। ਉਮੀਦ ਬੱਝ ਗਈ ਹੈ ਕਿ ਇਸ ਨਾਲ 25,000 ਕਿਸਾਨਾਂ ਨੂੰ ਸਿਧੇ ਰੂਪ 'ਚ ਲਾਭ ਮਿਲੇਗਾ ਅਤੇ 5,000 ਤੋਂ ਵੱਧ ਵਿਅਕਤੀਆਂ ਨੂੰ ਨੌਕਰੀਆਂ ਮਿਲਣਗੀਆਂ, ਜਿਸ ਨਾਲ ਪੰਜਾਬ ਦੀ ਅਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। 107.83 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਫ਼ੂਡ ਪਾਰਕ 5 ਏਕੜ ਜ਼ਮੀਨ 'ਤੇ ਫੈਲਿਆ ਹੋਇਆ ਹੈ।
~PR.182~##~