Punjab 'ਚ ਨਵੇਂ ਬਣ ਰਹੇ Highways 'ਤੇ ਕਿੰਨੀ ਆਈ ਲਾਗਤ ? ਕਿਹੜਾ ਸ਼ਹਿਰ ਜੁੜ ਰਿਹਾ ਇੰਨ੍ਹਾ Highways ਨਾਲ |

2024-03-29 2

ਪੰਜਾਬ ਨੂੰ ਵਿਕਾਸ ਦੀ ਲੀਹ 'ਤੇ ਲਿਜਾਂਦਿਆਂ ਕੇਂਦਰ ਸਰਕਾਰ ਨੇ ਹੁਸ਼ਿਆਰਪੁਰ 'ਚ 29 ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ ਕਰਕੇ ਨਵੀਂ ਪਹਿਲਕਦਮੀ ਕੀਤੀ ਹੈ। 4 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਵਾਲੇ ਅਜਿਹੇ ਪ੍ਰਾਜੈਕਟ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਤਰੱਕੀ ਅਤੇ ਖੁਸ਼ਹਾਲੀ ਦੇ ਨਵੇਂ ਦੌਰ ਦੀ ਸ਼ੁਰੂਆਤ ਕਰਦੇ ਹਨ। ਇਸ ਪਹਿਲਕਦਮੀ ਦਾ ਉਦੇਸ਼ ਸਥਾਨਕ ਆਬਾਦੀ ਦੇ ਜੀਵਨ ਪੱਧਰ ਨੂੰ ਸੁਧਾਰਨਾ, ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣਾ ਅਤੇ ਮਾਲ ਦੀ ਢੋਆ-ਢੁਆਈ ਦੀ ਸਮਰੱਥਾ ਨੂੰ ਵਧਾਉਣਾ ਹੈ। ਫਗਵਾੜਾ-ਹੁਸ਼ਿਆਰਪੁਰ ਬਾਈਪਾਸ ਸਮੇਤ ਚਾਰ ਮਾਰਗੀ ਸੈਕਸ਼ਨ ਦਾ ਨਿਰਮਾਣ ਫਗਵਾੜਾ ਅਤੇ ਹੁਸ਼ਿਆਰਪੁਰ ਵਿਚਕਾਰ 100 ਕਿਲੋਮੀਟਰ ਪ੍ਰਤੀ ਘੰਟਾ ਹਾਈ-ਸਪੀਡ ਕਨੈਕਟੀਵਿਟੀ ਸਥਾਪਿਤ ਕਰੇਗਾ, ਜਿਸ ਨਾਲ ਸਫ਼ਰ ਦਾ ਸਮਾਂ ਇੱਕ ਘੰਟੇ ਤੋਂ ਘਟ ਕੇ ਸਿਰਫ਼ ਤੀਹ ਮਿੰਟ ਰਹਿ ਜਾਵੇਗਾ। 2014 ਤੋਂ ਪਹਿਲਾਂ ਪੰਜਾਬ ਵਿੱਚ ਕੌਮੀ ਮਾਰਗਾਂ ਦੀ ਲੰਬਾਈ 1699 ਕਿਲੋਮੀਟਰ ਸੀ ਜੋ 2021 ਵਿੱਚ ਇਹ ਵਧ ਕੇ 41 ਸੌ ਕਿਲੋਮੀਟਰ ਹੋ ਗਈ ਹੈ।
~PR.182~##~