ਆਉਣ ਵਾਲੀਆਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਆਲ ਇੰਡੀਆ ਕਾਂਗਰਸ ਵਾਕਮੇਟੀ ਵੱਲੋਂ ਪੰਜਾਬ ਕਾਂਗਰਸ ਦੇ ਮਾਮਲਿਆ ਦੇ ਨਵ ਨਿਯੁਕਤ ਇੰਚਾਰਜ ਦਵਿੰਦਰ ਯਾਦਵ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਪਟਿਆਲਾ ਪੁੱਜੇ।ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ ਜਿਸਨੇ ਅਪਣਾ ਕੰਮ ਚਲਾਉਣਾ ਹੈ ਓਹ ਬਿਨਾ ਕਾਂਗਰਸ ਤੇ ਪੰਜੇ ਤੋਂ ਚਲਾਵੇ। ਜੇਕਰ ਕਿਸੇ ਨੇ ਆਪਣੇ ਨਿੱਜੀ ਵਿਚਾਰ ਰੱਖਣੇ ਹਨ ਤਾਂ ਉਹ ਪਾਰਟੀ ਤੋ ਪਾਸੇ ਹੋ ਕੇ ਆਪਣੇ ਵਿਚਾਰ ਰੱਖ ਲੇਵੇ। ਕਾਂਗਰਸ ਅੰਦਰ ਕਾਟੋ ਕਲੇਸ਼ ਜੱਗ ਜਾਹਰ ਹੈ। ਨਵਜੋਤ ਸਿੱਧੂ ਵੱਲੋਂ ਆਪਣੇ ਪੱਧਰ 'ਤੇ ਕੀਤੀਆਂ ਜਾ ਰਹੀਆਂ ਰੈਲੀਆਂ 'ਤੇ ਵੀ ਰਾਜਾ ਵੜਿੰਗ ਨੇ ਕਰਾਰਾ ਜਵਾਬ ਦਿੱਤਾ । ਉਨ੍ਹਾਂ ਕਿਹਾ ਕਿ ਪਾਰਟੀ ‘ਚ ਖਰਾਬੀ ਕਰਨ ਵਾਲੇ ਨੂੰ ਨੋਟਿਸ ਨਹੀਂ ਬਾਹਰ ਕੱਢਾਂਗੇ । ਕਿਉਂਕਿ ਕਾਂਗਰਸ ‘ਚ ਪਾਰਟੀ ਤੋਂ ਵੱਡਾ ਕੋਈ ਨਹੀਂ”। ਇਸ ਮੌਕੇ ਰਾਜਾ ਵੜਿੰਗ ਨੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਬਾਬਤ ਕਿਹਾ ਕਿ ਉਹ ਪਹਿਲਾਂ ਹੀ ਉਨ੍ਹਾਂ ਨੂੰ ਪਾਰਟੀ ਸਸਪੈਂਡ ਕਰ ਚੁੱਕੇ ਹਨ ਇਸ ਲਈ ਉਹ ਪਟਿਆਲਾ ਤੋਂ ਉਮੀਦਵਾਰ ਨਹੀਂ ਹੋਣਗੇ।
.
Raja Waring got angry at Navjot Sidhu? The person who did the damage will not be noticed and will be kicked out of the party!
.
.
.
#navjotsinghsidhu #rajawarring #punjabnews
~PR.182~