ਜ਼ਿਲੇ ਦੇ ਫਰੇਂਦਰ ਥਾਣਾ ਖੇਤਰ ਦੇ ਭਾਰੀਵੈਸੀ ’ਚ ਇਕ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਇਕ ਖੰਭੇ ਨਾਲ ਕਥਿਤ ਤੌਰ ’ਤੇ ਬੰਨ੍ਹ ਕੇ ਕੁੱਟਮਾਰ ਕੀਤੀ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਮੰਗਲਵਾਰ ਨੂੰ ਵਾਪਰੀ ਜਦੋਂ ਔਰਤ ਆਪਣੇ ਪ੍ਰੇਮੀ ਨਾਲ ਪਿੰਡ ਨੂੰ ਪਰਤੀ। ਨਾਰਾਜ਼ ਪਿੰਡ ਵਾਸੀਆਂ ਨੇ ਕੈਂਪੀਅਰ ਗੰਜ-ਮੋਦੀਗੰਜ ਮਾਰਗ ਨੇੜੇ ਦੋਹਾਂ ਨੂੰ ਖੰਭੇ ਨਾਲ ਬੰਨ੍ਹ ਦਿੱਤਾ ਅਤੇ ਕੁੱਟਮਾਰ ਕੀਤੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਆਈ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਔਰਤ ਵਿਧਵਾ ਹੈ ਅਤੇ ਪੰਜ ਬੱਚਿਆਂ ਦੀ ਮਾਂ ਹੈ। ਦੱਸਿਆ ਜਾਂਦਾ ਹੈ ਕਿ ਔਰਤ ਦੇ ਇਕ ਵਿਅਕਤੀ ਨਾਲ ਕਥਿਤ ਸਬੰਧ ਸਨ, ਜਿਸ ਕਾਰਨ ਪਿੰਡ ਵਾਸੀ ਉਸ ਤੋਂ ਨਾਰਾਜ਼ ਸਨ।
.
Why did the lover beat the couple by tying them to a pole?
.
.
.
#punjabnews #punjabpolice #latestnews