ਔਰਤਾਂ ਨਾਲ ਹੀ ਨਹੀਂ ਮਰਦਾਂ ਨਾਲ ਵੀ ਬਲਾਤਕਾਰ ਹੁੰਦਾ ਹੈ। ਇਸ ਬਾਰੇ ਵੀ ਕਾਨੂੰਨ ਵਿੱਚ ਜ਼ਿਕਰ ਹੋਣਾ ਚਾਹੀਦਾ ਹੈ। ਇਹ ਦਾਅਵਾ ਲੋਕ ਸਭਾ ਵਿੱਚ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (AIMIM) ਦੇ ਮੁਖੀ ਤੇ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਕੀਤਾ ਹੈ। ਓਵੈਸੀ ਨੇ ਕਿਹਾ ਕਿ 'ਕੀ ਬਲਾਤਕਾਰ ਸਿਰਫ਼ ਔਰਤਾਂ ਨਾਲ ਹੀ ਹੁੰਦਾ ਹੈ? ਕੀ ਮਰਦਾਂ ਨਾਲ ਬਲਾਤਕਾਰ ਨਹੀਂ ਹੁੰਦੇ? ਬਿੱਲ ਵਿੱਚ ਇਸ ਬਾਰੇ ਕੋਈ ਵਿਵਸਥਾ ਨਹੀਂ। ਦਰਅਸਲ ਲੋਕ ਸਭਾ ਵਿੱਚ ਬੁੱਧਵਾਰ ਨੂੰ ਅਪਰਾਧਿਕ ਕਾਨੂੰਨਾਂ ਨਾਲ ਸਬੰਧਤ ਤਿੰਨ ਬਿੱਲ ਪਾਸ ਕੀਤੇ ਗਏ। ਇਨ੍ਹਾਂ ਤਿੰਨਾਂ ਬਿੱਲਾਂ 'ਤੇ ਚਰਚਾ ਦੌਰਾਨ ਕਾਫੀ ਬਹਿਸ ਹੋਈ। ਅਸਦੁਦੀਨ ਓਵੈਸੀ ਨੇ ਬਿੱਲ 'ਤੇ ਚਰਚਾ ਦੌਰਾਨ ਕੁਝ ਮਰਦਾਂ ਨਾਲ ਹੁੰਦੀ ਕਰੂਰਤਾ ਦੇ ਮੁੱਦੇ ਨੂੰ ਉਠਾਇਆ।
.
Aren't men rap+ed? The question raised in the Lok Sabha.
.
.
.
#loksabha #punjabnews #AsaduddinOwaisi
~PR.182~