ਮੀਕਾ ਸਿੰਘ ਨੂੰ ਜੈਕਲੀਨ ਦੀ ਨਿੱਜੀ ਜ਼ਿੰਦਗੀ'ਤੇ ਟਿੱਪਣੀ ਕਰਨੀ ਪਈ ਭਾਰੀ,ਮਿਲ ਗਿਆ "ਕਾਨੂੰਨੀ ਨੋਟਿਸ"|OneIndia Punjabi

2023-10-05 1

ਮਹਾਂਠੱਗ ਸੁਕੇਸ਼ ਚੰਦਰਸ਼ੇਖਰ ਨੇ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਨੂੰ ਜੇਲ੍ਹ ਤੋਂ ਕਈ ਵਾਰ ਚਿੱਠੀਆਂ ਲਿਖੀਆਂ ਹਨ। ਜੈਕਲੀਨ ਲਈ ਉਸ ਦਾ ਜਨੂੰਨ ਇਨ੍ਹਾਂ ਚਿੱਠੀਆਂ 'ਚ ਸਾਫ ਨਜ਼ਰ ਆ ਰਿਹਾ ਹੈ। ਹੁਣ ਸੁਕੇਸ਼ ਨੇ ਕੁਝ ਅਜਿਹਾ ਕਰ ਦਿੱਤਾ ਹੈ ਜਿਸ 'ਤੇ ਯਕੀਨ ਕਰਨਾ ਮੁਸ਼ਕਲ ਹੈ। ਕਿਉਂਕਿ ਸੁਕੇਸ਼ ਨੇ ਮਸ਼ਹੂਰ ਗਾਇਕ-ਸੰਗੀਤਕਾਰ ਮੀਕਾ ਸਿੰਘ ਨੂੰ ਜੈਕਲੀਨ ਦੀ ਇੰਸਟਾਗ੍ਰਾਮ ਫੋਟੋ 'ਤੇ ਟਿੱਪਣੀ ਕਰਨ ਲਈ ਕਾਨੂੰਨੀ ਨੋਟਿਸ ਭੇਜਿਆ ਹੈ।ਹਾਲ ਹੀ 'ਚ ਜੈਕਲੀਨ ਫਰਨਾਂਡੀਜ਼ ਨੇ ਹਾਲੀਵੁੱਡ ਐਕਟਰ ਜੀਨ-ਕਲਾਡ ਵੈਨ ਡੈਮ ਨਾਲ ਇਕ ਤਸਵੀਰ ਪੋਸਟ ਕੀਤੀ ਹੈ। ਇਸ ਫੋਟੋ 'ਤੇ ਮੀਕਾ ਸਿੰਘ ਨੇ ਅਜੀਬ ਕਮੈਂਟ ਕੀਤਾ ਸੀ। ਜਿਸ ਨੂੰ ਲੈ ਕੇ ਹੁਣ ਸੁਕੇਸ਼ ਨੇ ਮੀਕਾ ਸਿੰਘ ਨੂੰ ਚੇਤਾਵਨੀ ਦਿੱਤੀ ਹੈ।
.
Mika Singh gets "legal notice" after commenting on Jacqueline's personal life.
.
.
.
#mikasing #jacquelinefernandez #bollywoodnews