ਪੰਜਾਬ ਪੁਲਿਸ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ, ਹੁਣ ਇੱਕ ਵਾਰ ਸੁਲਤਾਨਪੁਰ ਦੇ ਪਿੰਡ ਮੇਵਾ ਸਿੰਘ ਵਾਲਾ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ | ਜਿਸ ਨੇ ਪੰਜਾਬ ਪੁਲਿਸ 'ਤੇ ਸਵਾਲ ਖੜੇ ਕਰ ਦਿੱਤੇ ਹਨ | ਦਰਅਸਲ ਪਿੰਡ ਮੇਵਾ ਸਿੰਘ ਵਾਲਾ ਵਿਖੇ ਪੈਟਰੋਲ ਪੰਪ 'ਤੇ ਦੋ ਵਿਅਕਤੀਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਜਿਸਦੀ CCTV ਵੀ ਸਾਹਮਣੇ ਆਈ ਹੈ | ਦੱਸਦਈਏ ਲੁਟੇਰੇ ਜਦੋਂ ਪੈਸੇ ਲੈਜੇ ਭੱਜਣ ਲੱਗੇ ਤਾਂ ਪੰਪ ਦੇ ਕਰਿੰਦਿਆਂ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਜਦਕਿ ਦੂਜਾ ਮੁਲਜ਼ਮ ਫ਼ਰਾਰ ਹੋ ਗਿਆ | ਕਾਬੂ ਕੀਤੇ ਮੁਲਜ਼ਮ ਕੋਲੋਂ ਪੰਜਾਬ ਪੁਲਿਸ ਦਾ ID ਕਾਰਡ ਬਰਾਮਦ ਕੀਤਾ ਗਿਆ ਹੈ ਪਰ ਅਜੇ ਇਹ ਸਪਸ਼ਟ ਨਹੀਂ ਹੋਇਆ ਕਿ ਉਹ ਵਿਅਕਤੀ ਪੁਲਿਸ ਮੁਲਾਜਮ ਹੈ ਜਾਂ ਨਹੀਂ ਪਰ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ ਜੇਕਰ ਇਹ ਵਿਅਕਤੀ ਮੁਲਾਜ਼ਿਮ ਨਹੀਂ ਹੈ ਤਾਂ ਉਸ ਕੋਲੋਂ ਪੰਜਾਬ ਪੁਲਿਸ ਦਾ ID ਕਾਰਡ ਕਿਵੇਂ ਆ ਗਿਆ |
.
Sensational disclosure in the case of petrol pump robbery, now the police are helping the robbers?
.
.
.
#KapurthalaPetrolPumpLoot #PunjabPolice #punjabnews