ਕਾਂਗਰਸੀ ਅੜੇ, CM ਮਾਫ਼ੀ ਮੰਗਣ ਤਾਂ ਸਦਨ ਚੱਲਣ ਦੇਵਾਂਗੇ, Bajwa ਦੇ CM 'ਤੇ ਇਲਜਾਮ: OneIndia Punjabi

2023-03-06 0

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਹੰਗਾਮੇ ਭਰਿਆ ਚੱਲ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਜ਼ਬਰਦਸਤ ਬਹਿਸ ਹੋਈ। ਪ੍ਰਤਾਪ ਬਾਜਵਾ ਨੇ ਕਿਹਾ ਕਿ ਇਸ ਸਬੰਧੀ ਅਸੀਂ ਸਪੀਕਰ ਸੰਧਵਾਂ ਨਾਲ ਵੀ ਗੱਲ ਕੀਤੀ ਹੈ ਕਿ ਉਹ ਕਾਰਵਾਈ ਦਾ ਰਿਕਾਰਡ ਕੱਢਵਾ ਕੇ ਦੇਖ ਲੈਣ ਕਿ ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਨੂੰ ਧਮਕਾਇਆ ਹੈ ਕਿ ਨਹੀਂ? ਜੇਕਰ ਅਜਿਹਾ ਪਾਇਆ ਜਾਂਦਾ ਹੈ ਤਾਂ CM ਮੁਆਫ਼ੀ ਮੰਗਣ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਅਗਲਾ ਫ਼ੈਸਲਾ ਅਸੀਂ ਸਵੇਰੇ ਲਵਾਂਗੇ। ਸਾਰੇ ਸਾਥੀ ਕੱਲ੍ਹ ਸਵੇਰੇ ਮਿਲ ਕੇ ਇਸਦਾ ਫ਼ੈਸਲਾ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਕੋਲੋਂ ਮਿਲਣ ਦਾ ਸਮਾਂ ਮੰਗਿਆ ਹੈ ਤਾਂ ਜੋ ਉਨ੍ਹਾਂ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਗੱਲ ਕਰ ਸਕਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਨੇ ਮੁਆਫ਼ੀ ਨਾ ਮੰਗੀ ਤਾਂ ਅਸੀਂ ਸਵੇਰੇ ਮੀਟਿੰਗ ਕਰਕੇ ਸਖ਼ਤ ਐਕਸ਼ਨ ਲਵਾਂਗੇ।