ਮੁਕਤਸਰ ਪੁਲਿਸ ਵਾਸਤੇ ਕਈ ਸਾਲਾਂ ਤੋਂ ਕਲੰਕ ਬਣੇ ਇੱਕ ਸਪਾ ਸੈਂਟਰ ਅਤੇ ਮਸਾਜ ਪਾਰਲਰ 'ਤੇ ਆਖਿਰਕਾਰ ਪੁਲਸੀਆ ਕਾਰਵਾਈ ਹੋ ਹੀ ਗਈ ਹੈ । ਮੁਕਤਸਰ ਥਾਣਾ ਸਿਟੀ ਅਧੀਨ ਆਉਂਦੀ ਬੱਸ ਸਟੈਂਡ ਪੁਲਿਸ ਚੌਂਕੀ ਨੇਂ ਮਲੋਟ-ਬਠਿੰਡਾ ਰੋਡ ਬਾਈਪਾਸ 'ਤੇ ਕੱਸੀ ਨਜ਼ਦੀਕ ਇੱਕ ਕਿਰਾਏ ਦੀ ਇਮਾਰਤ 'ਚ ਰੇਡ ਕਰ ਮਲੋਟ ਨਿਵਾਸੀ 23 ਸਾਲ ਦੇ ਵਿੱਕੀ ਕੁਮਾਰ ਵੱਲੋਂ ਚਲਾਏ ਜਾ ਰਹੇ ਮਨੁੱਖੀ ਤੱਸਕਰੀ ਅਤੇ ਜਿਸਮਫ਼ਰੋਸ਼ੀ ਦੇ ਅੱਡੇ ਦਾ ਪੁਲਿਸ ਨੇਂ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਹੈ।