ਦੀਵਾਲੀ ਦੀ ਰਾਤ ਜਲੰਧਰ ਦੇ ਕਿਲਾ ਮੁਹੱਲੇ 'ਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਕਾਂਗਰਸੀ ਆਗੂ ਦੇ ਖਾਸ ਮੰਨੇ ਜਾਣ ਵਾਲੇ ਬਦਮਾਸ਼ ਤੋਤੇ ਨੇ ਕਿਲਾ ਮੁਹੱਲੇ 'ਚ ਕਰੀਬ 20 ਮਿੰਟ ਤਕ ਗੁੰਡਾਗਰਦੀ ਦਾ ਅਜਿਹਾ ਨੰਗਾ ਨਾਚ ਕੀਤਾ ਕਿ ਲੋਕ ਘਰਾਂ ਅੰਦਰ ਵੜ ਗਏ ਤੇ ਸਾਰਿਆਂ ਦੀ ਦੀਵਾਲੀ ਕਾਲੀ ਹੋ ਗਈ। ਹਮਲਾਵਰਾਂ ਨੇ 'ਆਪ' ਆਗੂ ਸੁਭਾਸ਼ ਮਹਾਜਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਤੇ ਉਨ੍ਹਾਂ 'ਤੇ ਗੋਲ਼ੀਆਂ ਵੀ ਚਲਾਈਆਂ ਗਈਆਂ। ਸ਼ੁਕਰ ਹੈ ਕਿ ਗੋਲ਼ੀ ਲੱਗਣ ਨਾਲ ਕੋਈ ਜ਼ਖ਼ਮੀ ਨਹੀਂ ਹੋਇਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।