ਪਿਆਰ ਲਈ ਇਕ ਵਿਅਕਤੀ ਕੁਝ ਵੀ ਕਰਨ ਲਈ ਤਿਆਰ ਹੈ, ਇਸ ਕ੍ਰੇਜ਼ 'ਚ ਕਈ ਵਾਰ ਉਹ ਅਜਿਹਾ ਕੰਮ ਕਰ ਬੈਠਦਾ ਹੈ ਕਿ ਉਸ ਨੂੰ ਸਾਰੀ ਉਮਰ ਪਛਤਾਉਣਾ ਪੈਂਦਾ ਹੈ। ਪੰਜਾਬ ਦੇ ਸ਼ਹਿਰ ਲੁਧਿਆਣਾ ਦਾ ਮਾਮਲਾ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਲੜਕੀ ਦੇ ਪਿਆਰ 'ਚ ਪਾਗਲ ਹੋਏ ਵਿਅਕਤੀ ਨੇ ਵਾਹਨ ਚੋਰੀ ਕਰਨ ਦਾ ਧੰਦਾ ਬਣਾ ਲਿਆ। । ਲੁਧਿਆਣਾ ਦੇ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਗਰੋਹ ਦੇ 4 ਵਿਅਕਤੀਆਂ ਨੂੰ ਕਾਬੂ ਕੀਤਾ ਜੋ ਵਾਹਨ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਕਰੈਪ ਕਰਕੇ ਅੱਗੇ ਵੇਚਦੇ ਸਨ। ਪੁਲਿਸ ਨੇ ਵੱਡੀ ਮਾਤਰਾ ਵਿੱਚ ਵਾਹਨ, ਸਕਰੈਪ ਤੇ ਇੰਜਣ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨੋਜ ਕੁਮਾਰ ਗੁਪਤਾ, ਬਲਜੀਤ ਕੌਰ, ਰਣਧੀਰ ਸਿੰਘ ਤੇ ਗੁਰਦੀਪ ਸਿੰਘ ਵਾਸੀ ਸ਼ਹੀਦ ਕਰਨੈਲ ਸਿੰਘ ਵਜੋਂ ਹੋਈ ਹੈ। ਗਰੋਹ ਦਾ ਮਾਸਟਰ ਮਾਈਂਡ ਰਜਿੰਦਰ ਸਿੰਘ ਵਾਸੀ ਲੋਹਾਰਾ ਰੋਡ ਹੈ। ਰਜਿੰਦਰ ਦੇ ਬਲਜੀਤ ਕੌਰ ਨਾਲ ਪ੍ਰੇਮ ਸਬੰਧ ਹਨ। ਉਸ ਨੂੰ ਖੁਸ਼ ਕਰਨ ਲਈ ਉਸ ਨੇ ਕਰੀਬ ਢਾਈ ਮਹੀਨੇ ਪਹਿਲਾਂ ਇਕ ਗਰੋਹ ਬਣਾਇਆ ਸੀ। ਇੰਨੇ ਘੱਟ ਸਮੇਂ ਵਿੱਚ ਇਹ ਲੋਕ ਸੈਂਕੜੇ ਵਾਹਨ ਚੋਰੀ ਕਰ ਚੁੱਕੇ ਹਨ। ਬਲਜੀਤ ਕੌਰ ਗਰੋਹ ਨਾਲ ਮਿਲ ਕੇ ਕੰਮ ਕਰਦੀ ਸੀ।