ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੁਣ ‘ਆਪ’ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਗ੍ਰਿਫ਼ਤਾਰੀ ਦਾ ਡਰ ਸਤਾ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਇਸ ਸੰਬੰਧੀ ਇੱਕ ਟਵੀਟ ਕੀਤਾ,ਉਹਨਾਂ ਲਿਖਿਆ ''ਜਦੋਂ ਤੋਂ ਰਾਘਵ ਚੱਢਾ ਨੂੰ ਗੁਜਰਾਤ ਦਾ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਗੁਜਰਾਤ 'ਚ ਚੋਣ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ, ਹੁਣ ਸੁਣਨ 'ਚ ਆ ਰਿਹਾ ਹੈ ਕਿ ਇਹ ਲੋਕ ਰਾਘਵ ਚੱਢਾ ਨੂੰ ਵੀ ਗ੍ਰਿਫਤਾਰ ਕਰ ਲੈਣਗੇ। ਕਿਸ ਮਾਮਲੇ 'ਚ ਅਤੇ ਕੀ ਇਲਜ਼ਾਮ ਲਗਾਏ ਜਾਣਗੇ। ਅਰਵਿੰਦ ਕੇਜਰੀਵਾਲ ਦੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ 'ਆਪ' ਦੇ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ, ''ਇਹ ਬਹੁਤ ਮਾੜੀ ਰਾਜਨੀਤੀ ਹੈ। ਅਸੀਂ ਰਾਘਵ ਚੱਢਾ ਦੇ ਨਾਲ ਹਾਂ। ਸਾਰਾ ਦੇਸ਼ ਰਾਘਵ ਨੂੰ ਪਸੰਦ ਕਰਦਾ ਹੈ, ਜਨਤਾ ਸਭ ਕੁਝ ਸਮਝ ਰਹੀ ਹੈ।