ਸ਼ਹੀਦ ਦਾ ਹੋਇਆ ਅਪਮਾਨ, ਫ਼ੌਜੀ ਦੀ ਮ੍ਰਿਤਕ ਦੇਹ ਦੀ ਕੀਤੀ ਬੇਕਦਰੀ, ਪਰਿਵਾਰ ਨੇ ਲਾਏ ਭਾਰਤੀ ਫੌਜ 'ਤੇ ਗੰਭੀਰ ਦੋਸ਼ 

2022-09-22 0

ਹਲਕਾ ਦੀਨਾਨਗਰ ਦੇ ਪਿੰਡ ਵਜੀਰਪੁਰ ਦੇ 23 ਸਾਲਾ ਫੌਜੀ ਜਵਾਨ ਅਮਰਪਾਲ ਸਿੰਘ ਦੀ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਹੋਈ ਮੌਤ ਦਾ ਮਾਮਲਾ ਭੇਦ ਬਣਿਆ ਹੋਇਆ ਏ। ਇਸ ਮਾਮਲੇ 'ਚ ਪਰਿਵਾਰ ਨੇ ਭਾਰਤੀ ਫੌਜ 'ਤੇ ਗੰਭੀਰ ਆਰੋਪ ਲਗਾਏ ਨੇ । ਮਾਪਿਆਂ ਦਾ ਕਹਿਣਾ ਹੈ ਕਿ ਭਾਰਤੀ ਫੌਜ ਵੱਲੋਂ ਉਹਨਾਂ ਦੇ ਜਵਾਨ ਪੁੱਤ ਦੀ ਬੇਕਦਰੀ ਕੀਤੀ ਗਈ ਏ । ਮਾਪਿਆਂ ਮੁਤਾਬਿਕ ਫੌਜ ਦੇ ਜਵਾਨ ਅਮਰਪਾਲ ਦੀ ਲਾਸ਼ ਨੂੰ ਲਿਫਾਫੇ 'ਚ ਲਪੇਟ ਕੇ ਪਿੰਡ ਦੇ ਬਾਹਰ ਹੀ ਗੱਡੀ ਤੋਂ ਉਤਾਰ ਕੇ ਚਲੇ ਗਏ। ਗੁਸਾਏ ਪਰਿਵਾਰ ਨੇ ਅਮਰਪਾਲ ਦੀ ਮ੍ਰਿਤਕ ਦੇਹ ਨੂੰ ਡੀਸੀ ਦਫ਼ਤਰ ਅੱਗੇ ਰੱਖ ਕੇ ਕੇਂਦਰ ਸਰਕਾਰ ਖਿਲ਼ਾਫ ਨਾਰੇਬਾਜ਼ੀ ਕੀਤੀ। ਮਾਪਿਆਂ ਦੀ ਮੰਗ ਹੈ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਫੌਜੀ ਜਵਾਨ ਅਮਰਪਾਲ ਨੂੰ ਬਣਦਾ ਸਨਮਾਨ ਦਿੱਤਾ ਜਾਵੇ।