ਨਹੀਂ ਰਹੇ ਇਸ ਦੁਨੀਆਂ 'ਚ ਕਾਮੇਡੀਅਨ ਰਾਜੂ ਸ਼੍ਰੀਵਾਸਤਵ | ਦੱਸ ਦਈਏ ਕਿ 42 ਦਿਨ ਪਹਿਲਾਂ ਰਾਜੂ ਸ਼੍ਰੀਵਾਸਤਵ ਨੂੰ ਦਿੱਲੀ ਦੇ aims 'ਚ ਦਾਖਿਲ ਕਰਵਾਇਆ ਗਿਆ |ਜਿਸ ਤੋਂ ਬਾਅਦ ਡਾਕਟਰ ਲਗਾਤਾਰ ਇੰਨ੍ਹਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ | ਪਰ ਕਾਫ਼ੀ ਲੰਬੀ ਲੜਾਈ ਲੜਨ ਤੋਂ ਬਾਅਦ ਅੱਜ aims 'ਚ ਰਾਜੂ ਸ਼੍ਰੀਵਾਸਤਵ ਨੇ 58 ਸਾਲਾਂ ਦੀ ਉਮਰ ਵਿੱਚ ਆਖਰੀ ਸਾਹ ਲਿਆ | ਮੁੱਖ ਮੰਤਰੀ Bhagwant Maan ਨੇ ਕਾਮੇਡੀ ਕਰੀਅਰ 'ਚ ਸਾਥੀ ਰਹਿ ਚੁਕੇ ਰਾਜੂ ਸ਼੍ਰੀਵਾਸਤਵ ਦੀ ਮੌਤ 'ਤੇ ਦੁੱਖ ਜ਼ਾਹਿਰ ਕਰਦਿਆਂ ਟਵੀਟ ਕੀਤਾ ਕਿ ਅਸੀਂ ਤੁਹਾਨੂੰ ਯਾਦ ਕਰਾਂਗੇ ਗਜੋਧਰ ਬਈਆਂ |