Mobile phone recovered from accused of Sidhu Moosewala murder, in Taran Taran jail.

2022-09-17 3

ਤਰਨ ਤਾਰਨ ਦੀ ਜੇਲ੍ਹ ਵਿੱਚ ਬੰਦ ਸਿੱਧੂ ਮੂਸੇਵਾਲਾ ਦੇ ਕਤਲ ਦੇ ਆਰੋਪੀਆਂ ਕੋਲੋਂ ਮੋਬਾਇਲ ਮਿਲੇ ਨੇ। ਇਹਨਾਂ ਆਰੋਪੀਆਂ 'ਚ ਪ੍ਰਿਅਵਰਤ ਫੌਜੀ, ਦੀਪਕ ਟੀਨੂ ਤੇ ਕਸ਼ਿਸ਼ ਹਨ ਜੋ ਕਿ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਤਰਨ ਤਾਰਨ ਜੇਲ੍ਹ ਵਿੱਚ ਬੰਦ ਹਨ। ਜਿਕਰਯੋਗ ਹੈ ਕਿ ਜੇਲ੍ਹ ਮੰਤਰੀ ਹਰਜੋਤ ਬੈਂਸ ਵੱਲੋਂ ਜੇਲ੍ਹਾਂ ਵਿੱਚ ਚੈਕਿੰਗ ਲਈ ਸਪੈਸ਼ਲ ਅਫਸਰਾਂ ਦੀ ਡਿਊਟੀ ਲਗਾਈ ਗਈ ਸੀ, ਜਿਸ ਦੇ ਚਲਦਿਆਂ ਸਿੱਧੂ ਦੇ ਕਾਤਲਾਂ ਕੋਲੋਂ 2 ਮੋਬਾਈਲ ਫੋਨ ਅਤੇ 2 ਸਿਮ ਕਾਰਡ ਬਰਾਮਦ ਹੋਏ ਹਨ। ਜੇਲ੍ਹ ਵਿੱਚ ਮੋਬਾਈਲ ਕਿਵੇਂ ਪਹੁੰਚੇ, ਹੁਣ ਇਸ ਨਾਲ ਜੇਲ੍ਹ ਪ੍ਰਸ਼ਾਸ਼ਨ ਲਈ ਵੱਡੇ ਸਵਾਲ ਖੜੇ ਹੋ ਗਏ ਹਨ।