ਸਟੂਡੈਂਟ ਵੀਜ਼ਾ ਤੇ ਕੈਨੇਡਾ ਗਏ ਪੰਜਾਬੀ ਨੌਜਵਾਨਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਏ । 11 ਸਤੰਬਰ ਦੀ ਸ਼ਾਮ ਨੂੰ ਕੈਨੇਡਾ ਦੇ ਸਰੀ 'ਚ 10 ਤੋਂ 12 ਪੰਜਾਬੀ ਨੌਜਵਾਨਾਂ ਨੇ ਇੱਕ ਪੁਲੀਸ ਅਫਸਰ ਦੀ ਡਿਊਟੀ ’ਚ ਵਿਘਨ ਪਾਉਂਦਿਆਂ ਉਸ ਦਾ ਘਿਰਾਓ ਕੀਤਾ ਤੇ ਉਸ ਦੀ ਕਾਰ ਦਾ ਰਾਹ ਰੋਕਿਆ। ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਵਾਪਸ ਭਾਰਤ ਭੇਜੇ ਜਾਣ ਦੀ ਕਾਰਵਾਈ ਕੀਤੀ ਜਾ ਸਕਦੀ ਏ। ਸਰੀ RCMP ਦੀ ਮੀਡੀਆ ਰੀਲੇਸ਼ਨ ਆਫ਼ਿਸਰ ਸਰਬਜੀਤ ਕੌਰ ਸੰਘਾ ਮੁਤਾਬਕ ਉਸ ਸਮੇਂ ਵਾਪਰੀ ਜਦੋਂ ਇੱਕ ਪੁਲੀਸ ਅਫਸਰ ਨੇ ਸਟਰਾਅਬੈਰੀ ਹਿੱਲ ਪਲਾਜ਼ਾ 72 ਐਵੇਨਿਊ ਨੇੜੇ ਤਿੰਨ ਘੰਟੇ ਤੋਂ ਕਾਰ ਵਿੱਚ ਉੱਚੀ ਆਵਾਜ਼ ’ਚ ਗਾਣੇ ਵਜਾ ਕੇ ਘੁੰਮ ਰਹੇ ਵਿਅਕਤੀ ਨੂੰ ਰੋਕਿਆ ਤੇ ਉਸ ਨੂੰ ਇਕ ਟਿਕਟ ਤੇ ਇਕ ਟਰੈਫਿਕ ਨੋਟਿਸ ਜਾਰੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮਗਰੋਂ ਕਈ ਨੌਜਵਾਨਾਂ ਨੇ ਉਸ ਅਫਸਰ ਦਾ ਘਿਰਾਓ ਕਰਕੇ ਉਸ ਨਾਲ ਬਦਸਲੂਕੀ ਕੀਤੀ ਤੇ ਉਸ ਦਾ ਰਾਹ ਰੋਕਿਆ। #StudentVisa #PunjabiCanada #CanadaVisa