ਅਸ਼ਵਨੀ ਸ਼ਰਮਾ ਦਾ ਵੱਡਾ ਬਿਆਨ ਕਿਹਾ, "ਆਮ ਆਦਮੀ ਪਾਰਟੀ ਨਾਟਕ ਕਰ ਰਹੀ ਹੈ | OneIndia Punjabi

2022-09-16 0

ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਗਵਰਨਰ ਬਨਵਾਰੀ ਲਾਲ ਨਾਲ ਮੁਲਾਕਾਤ ਕੀਤੀ । ਉਹਨਾਂ ਕਿਹਾ ਕਿ ਕੇਜਰੀਵਾਲ ਦੇ ਵਿਧਾਇਕਾਂ ਵਾਲੇ ਖਰੀਦ ਫਰੋਖਤ ਦੇ ਬਿਆਨ ਸਬੰਧੀ ਉਹਨਾਂ ਨਾਲ ਚਰਚਾ ਕੀਤੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਵੀ 2015 'ਚ ਅਜਿਹੀ ਨੌਟੰਕੀ ਕੀਤੀ ਸੀ। ਜੇਕਰ ਆਪ ਕੋਲ ਸਬੂਤ ਹਨ ਤਾਂ ਪੇਸ਼ ਕਰਨ। ਭਾਰਤੀ ਜਨਤਾ ਪਾਰਟੀ ਨੂੰ ਬਦਨਾਮ ਕਰਨ ਲਈ ਆਮ ਆਦਮੀ ਪਾਰਟੀ ਇਹ ਸਭ ਕੁਝ ਕਰ ਰਹੀ ਹੈ ਪਰ BJP ਹੁਣ ਇਹਨਾਂ ਨੂੰ ਭੱਜਣ ਨਹੀਂ ਦੇਵੇਗੀ।