ਵਹਿਮ-ਭਰਮ ਦਾ ਪ੍ਰਚਾਰ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ,ਗਿਆਨੀ ਹਰਪ੍ਰੀਤ ਸਿੰਘ ਨਾਲ ਮਸੀਹ ਮਹਾਸਭਾ ਨੇ ਕੀਤੀ ਮੁਲਾਕਾਤ

2022-09-07 1

ਈਸਾਈ ਧਰਮ ਦੇ ਨਾਂ ਤੇ ਵਹਿਮ ਭਰਮ ਦਾ ਪ੍ਰਚਾਰ ਕਰਨ ਖਿਲਾਫ ਮਸੀਹ ਮਹਾਸਭਾ ਕਾਰਵਾਈ ਕਰੇਗੀ। ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮਸੀਹ ਮਹਾਂ ਸਭਾ ਦਾ ਇਕ ਵਫ਼ਦ ਮੁਲਾਕਾਤ ਕਰਨ ਲਈ ਪਹੁੰਚਿਆ। ਜਿੱਥੇ ਮਸੀਹੀ ਭਾਈਚਾਰੇ ਅਤੇ ਸਿੱਖ ਭਾਈਚਾਰੇ ਵਿਚਕਾਰ ਪੈਦਾ ਹੋਏ ਵਿਵਾਦ ਤੇ ਚਰਚਾ ਹੋਈ।ਬਿਸ਼ਪ ਪੀ ਕੇ ਸਾਮੰਤਾ ਨੇ ਕਿਹਾ ਪਿਛਲੇ ਕਈ ਵਰ੍ਹਿਆਂ ਤੋਂ ਕਈ ਵਿੱਦਿਅਕ ਅਦਾਰੇ ਚੱਲ ਰਹੇ ਹਨ ਜਿਨ੍ਹਾਂ ਵਿੱਚ ਵੱਖ ਵੱਖ ਧਰਮ ਅਤੇ ਜਾਤੀ ਦੇ ਹਜ਼ਾਰਾਂ ਹੀ ਵਿਦਿਆਰਥੀ ਪੜ੍ਹ ਰਹੇ ਹਨ ਅਤੇ ਕਿਸੇ ਵੀ ਵਿਦਿਆਰਥੀ ਨੂੰ ਇਸਾਈ ਧਰਮ ਅਪਣਾਉਣ ਦੀ ਗੱਲ ਨਹੀਂ ਕਹੀ ਗਈ ਹੈ । ਸਾਮੰਤਾ ਰਾਏ ਨੇ ਕਿਹਾ ਕਿ ਇਸਾਈ ਧਰਮ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਚਮਤਕਾਰ ਵਿਖਾ ਕੇ ਇਸਾਈ ਧਰਮ ਵਿੱਚ ਲੈ ਕੇ ਆਉਣ ਵਿੱਚ ਵਿਸ਼ਵਾਸ ਨਹੀਂ ਰੱਖਦਾ।

Videos similaires