ਜੇ ਕੋਟਕਪੂਰਾ ਗੋਲੀਕਾਂਡ ਲਈ ਬਾਦਲ ਜਿੰਮੇਵਾਰ ਫਿਰ ਮੂਸੇਵਾਲਾ ਕਤਲ ਲਈ ਭਗਵੰਤ ਮਾਨ ਜਿੰਮੇਵਾਰ : Bikram Majithia

2022-09-06 0

ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਸੁਖਬੀਰ ਬਾਦਲ ਅੱਜ SIT ਸਾਹਮਣੇ ਪੇਸ਼ ਹੋਣ ਲਈ ਸੈਕਟਰ 32 ਸਥਿਤ ਦਫ਼ਤਰ ਪਹੁੰਚੇ। ਨੌਨਿਹਾਲ ਸਿੰਘ ਵਾਲੀ ਐੱਸਆਈਟੀ (SIT) ਨੇ ਉਨ੍ਹਾਂ ਨੂੰ ਸੰਮਨ ਕਰ ਕੇ 6 ਸਤੰਬਰ ਨੂੰ ਤਲਬ ਕੀਤਾ ਸੀ। ਉਨ੍ਹਾਂ ਦੇ ਨਾਲ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਬਾਹਰ ਹੀ ਰੋਕ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਇਹ ਮਹਿਜ਼ ਸਿਆਸੀ ਬਦਲਾਖੋਰੀ ਹੈ। ਸਰਕਾਰ ਵੱਲੋਂ ਡਰਾਮਾ ਕੀਤਾ ਜਾ ਰਿਹਾ ਹੈ, ਪਹਿਲਾਂ ਕਾਂਗਰਸ ਨੇ ਕੀਤਾ, ਹੁਣ 'ਆਪ' ਕਰ ਰਹੀ ਹੈ। ਪੰਜਾਬ 'ਚ ਅਮਨ ਕਾਨੂੰਨ ਦੀ ਹਾਲਤ ਵਿਗੜ ਰਹੀ ਹੈ।