ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸੁਖਪਾਲ ਖਹਿਰਾ ਨੂੰ ਮੋੜਵਾਂ ਜਵਾਬ ਦਿੰਦੇ ਕਿਹਾ ਕਿ ਬਿਨਾਂ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ, ਇਸ ਨਾਲ ਇੱਜਤ ਘਟ ਜਾਂਦੀ ਹੈ । ਉਹਨਾਂ ਸੁਖਪਾਲ ਖਹਿਰਾ ਨੂੰ ਖਰੀਆਂ-ਖਰੀਆਂ ਸੁਣਾਉਦਿਆਂ ਕਿਹਾ ਕਿ ਕਾਂਗਰਸ ਅਤੇ ਰਾਜਾ ਵੜਿੰਗ ਨੇ ਪੰਜਾਬ ਦੇ ਹਰ ਗੰਭੀਰ ਮੁੱਦੇ ਨੂੰ ਲੈ ਕੇ ਆਵਾਜ਼ ਚੁੱਕੀ ਹੈ,ਚਾਹੇ ਉਹ ਕਿਸਾਨਾਂ ਨਾਲ ਸਬੰਧਤ ਹੋਵੇ ਜਾਂ ਪਾਣੀਆਂ ਦਾ ਮਸਲਾ ਹੋਵੇ।