ਸੁਨੀਲ ਜਾਖੜ ਨੇ ਸਲਾਹ ਦਿੰਦਿਆਂ ਕਿਹਾ ਕਿ ਕਾਂਗਰਸ ਨੂੰ ਆਪਣੀਆਂ ਕਮਜ਼ੋਰੀਆਂ ਦੇਖਣ ਦਾ ਸਮਾਂ ਆ ਗਿਆ ਹੈ। ਅੱਜ ਇੰਨੇ ਵੱਡੇ ਲੀਡਰ ਕਾਂਗਰਸ ਕਿਉਂ ਛੱਡ ਗਏ? ਇਸ 'ਤੇ ਵਿਚਾਰ ਕਰਨ ਦੀ ਬਜਾਏ ਕਾਂਗਰਸ ਸਿਰਫ ਇਕੋ ਕਰ ਰਹੀ ਹੈ ਕਿ ਉਨ੍ਹਾਂ ਨੇ ਧੋਖਾ ਦਿੱਤਾ ਹੈ। ਗ਼ੁਲਾਮ ਨਬੀ ਆਜ਼ਾਦ ਸਾਹਿਬ ਨੇ ਮੇਰੀਆਂ ਕਹੀਆਂ ਸਾਰੀਆਂ ਗੱਲਾਂ 'ਤੇ ਮੋਹਰ ਲਾ ਦਿੱਤੀ ਹੈ।