ਪੰਜਾਬ ਪੁਲਿਸ ਇੱਕ ਵਾਰ ਫੇਰ ਸਵਾਲਾਂ ਦੇ ਘੇਰੇ 'ਚ ਨਜ਼ਰ ਆ ਰਹੀ ਹੈ। ਪਠਾਨਕੋਟ 'ਚ ਇੱਕ ਨੌਜਵਾਨ ਵੱਲੋਂ ਪੁਲਿਸ ਉੱਤੇ ਝੂਠਾ ਪਰਚਾ ਦਰਜ ਕਰਨ ਅਤੇ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਗਏ ਹਨ। ਇਸ ਨੂੰ ਸਾਬਿਤ ਕਰਨ ਲਈ ਨੌਜਵਾਨ ਨੇ ਕੋਰਟ ਵਿਚ ਹੀ ਪੁਲਿਸ ਅਧਿਕਾਰੀ ਨੂੰ ਰਿਸ਼ਵਤ ਦੇ ਪੈਸੇ ਮੁੱਠੀ ਵਿੱਚ ਫੜਾਏ ਅਤੇ ਇਸਦੀ ਵੀਡੀਓ ਬਣਾ ਲਈ। ਉਸਤੋਂ ਬਾਅਦ ਉਸਨੇ ਇਹ ਵੀਡੀਓ ਪ੍ਰਸ਼ਾਸ਼ਨਿਕ ਅਧਿਕਾਰੀਆਂ ਅੱਗੇ ਪੇਸ਼ ਕੀਤੀ।