SIT ਵੱਲੋਂ ਸੁਖਬੀਰ ਬਾਦਲ ਨੂੰ ਭੇਜੇ ਗਏ ਸੰਮਨ 'ਤੇ ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੇਅਦਬੀ ਕੇਸ ਵਿੱਚ ਕੋਈ ਸੰਮਨ ਨਹੀਂ ਆਇਆ ਕਿਓਂਕਿ ਬੇਅਦਬੀ ਕੇਸ ਦਾ ਚਲਾਨ ਹੋ ਚੁੱਕਿਆ ਹੈ। ਇਹ ਸੰਮਨ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਆਏ ਹਨ। ਕਈ ਲੋਕ ਇਸਨੂੰ ਬੇਅਦਬੀ ਮਾਮਲੇ ਨਾਲ ਜੋੜ ਕੇ ਸੋਸ਼ਲ ਮੀਡੀਆ 'ਤੇ ਦੱਸ ਰਹੇ ਹਨ।