ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ I ਧੂਰੀ 'ਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ CM ਭਗਵੰਤ ਮਾਨ ਨੇ ਐਲਾਨ ਕੀਤਾ ਕਿ ਹੁਣ ਸਕੂਲ ਅਧਿਆਪਕ ਸਿਰਫ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰਨਗੇ I ਹੋਰ ਕਿਸੇ ਤਰ੍ਹਾਂ ਦਾ ਕੰਮ ਉਹਨਾਂ ਨੂੰ ਨਹੀਂ ਦਿੱਤਾ ਜਾਵੇਗਾ, ਚਾਹੇ ਉਹ ਜਨਗਣਨਾ ਦਾ ਹੋਵੇ ਜਾਂ ਫੇਰ ਚੋਣਾਂ ਵਿੱਚ ਡਿਊਟੀ ਦੀ ਗੱਲ ਹੋਵੇ I ਅਜਿਹੇ ਕੰਮਾਂ ਲਈ ਵੱਖਰੇ ਤੌਰ 'ਤੇ ਪ੍ਰਬੰਧ ਕੀਤਾ ਜਾਵੇਗਾ I ਇਸ ਤੋਂ ਇਲਾਵਾ ਸਕੂਲਾਂ ਕਾਲਜਾਂ ਨੂੰ ਜਾਣ ਲਈ ਬੱਸਾਂ ਦੇ ਯੋਗ ਪ੍ਰਬੰਧ ਲਈ ਪੁਰਾਣੇ ਬੰਦ ਪਏ ਰੂਟਾਂ 'ਤੇ ਮੁੜ ਬੱਸਾਂ ਸ਼ੁਰੂ ਕਰਨ ਦਾ ਵੀ ਮਾਨ ਸਰਕਾਰ ਵੱਲੋਂ ਐਲਾਨ ਕੀਤਾ ਗਿਆ I