ਬੀਤੇ ਦਿਨੀ ਬਰਗਾੜੀ 'ਚ ਹੋਏ ਇਕੱਠ ਸਬੰਧੀ ਇੰਟਰਵਿਊ ਦੌਰਾਨ ਬੋਲਦਿਆਂ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਈਮਾਨ ਸਿੰਘ ਮਾਨ ਨੇ ਗੁਰੂ ਅਰਜੁਨ ਦੇਵ ਜੀ ਦੀ ਥਾਂ ਗੁਰੂ ਅੰਗਦ ਦੇਵ ਜੀ ਨੂੰ ਤੱਤੀ ਤਵੀ 'ਤੇ ਬੈਠਣ ਵਾਲੇ ਸ਼ਹੀਦ ਬੋਲ ਦਿੱਤਾ ਸੀ, ਜਿਸ ਦੀ ਵੀਡੀਓ ਵਾਇਰਲ ਹੋ ਗਈ I ਇਸ ਤੋਂ ਬਾਅਦ ਈਮਾਨ ਸਿੰਘ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਸਿੱਖ ਸੰਗਤ ਤੋਂ ਮੁਆਫੀ ਮੰਗੀ I #OneIndiaPunjabi #SimranjitsinghMann #EmannSinghMann