ਸਿਲਵਰ ਮੈਡਲ ਜਿੱਤ ਵਿਕਾਸ ਠਾਕੁਰ ਨੇ "ਮੂਸੇਵਾਲਾ ਸਟਾਇਲ" 'ਚ ਮਾਰੀ ਥਾਪੀ,ਮਾਹੌਲ ਹੋਇਆ ਰੋਮਾਂਚਿਤ |OneIndia Punjabi

2022-08-03 1

ਬ੍ਰਮਿੰਗਮ ਵਿੱਚ ਚਲ ਰਹੇ ਕੌਮਨ ਵੈਲਥ ਗੇਮਜ਼ ਵਿੱਚ ਲੁਧਿਆਣਾ ਦੇ ਵਿਕਾਸ ਠਾਕੁਰ ਨੇ ਸਿਲਵਰ ਮੈਡਲ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਚਮਕਾਇਆ ਹੈ I ਉਹਨਾਂ ਵੇਟਲਿਫਟਿੰਗ ਦੇ 96 ਕਿੱਲੋ ਗ੍ਰਾਮ ਵਰਗ ਦੇ ਮੁਕਾਬਲੇ ਵਿੱਚ 187 ਅਤੇ 191 ਕਿੱਲੋ ਗ੍ਰਾਮ ਵਜ਼ਨ ਚੁੱਕ ਕੇ ਇਹ ਤਗਮਾ ਹਾਸਿਲ ਕੀਤਾ ਹੈ I ਇਹ ਜਿੱਤ ਉਹਨਾਂ ਨੇ ਤੀਜੀ ਵਾਰ ਦੇਸ਼ ਦੇ ਖਾਤੇ ਵਿੱਚ ਪਾਈ ਹੈ I ਇਸ ਤੋਂ ਪਹਿਲਾਂ ਵਿਕਾਸ ਨੇ ਸਾਲ 2014 ਸਿਲਵਰ ਮੈਡਲ ਜਿਤਿਆ ਸੀ ਅਤੇ 2018 ਵਿੱਚ ਬਰਾਉਂਜ ਮੈਡਲ ਪ੍ਰਾਪਤ ਕੀਤਾ ਸੀ I ਵਿਕਾਸ ਦੀ ਜਿੱਤ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ I ਵਿਕਾਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਮਠਿਆਈਆਂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ I