ਪੰਜਾਬ ਸਰਕਾਰ ਵਲੋਂ ਏਅਰ ਕੁਆਲਟੀ ਕਮਿਸ਼ਨ ਨੂੰ ਇੱਕ ਸੁਝਾਅ ਭੇਜਿਆ ਗਿਆ ਕਿ ਕਿਸਾਨਾਂ ਨੂੰ ਪਰਾਲ਼ੀ ਨਾ ਸਾੜਣ ਲਈ ਮੁਆਵਜ਼ਾ ਦਿੱਤਾ ਜਾਵੇ, ਜਿਸ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਕਿਹਾ ਗਿਆ ਕਿ 500 ਰੁਪਇਆ ਪੰਜਾਬ ਸਰਕਾਰ ਤੇ 500 ਰੁਪਇਆ ਦਿੱਲੀ ਸਰਕਾਰ ਅਤੇ 1500 ਰੁਪਇਆ ਕੇਂਦਰ ਸਰਕਾਰ ਪ੍ਰਤੀ ਏਕੜ ਕਿਸਾਨਾਂ ਨੂੰ ਦੇਵੇ ਤਾਂ ਜੋ ਕਿਸਾਨ 2500 /- ਪ੍ਰਤੀ ਏਕੜ ਮੁਆਵਜ਼ੇ ਨਾਲ ਆਪਣੀ ਪਰਾਲੀ ਨੂੰ ਸਾਂਭ ਸਕਣ।