ਲੁਧਿਆਣਾ ਤੋਂ ਪੁਲਿਸ ਨੇ ਗੋਲਡੀ ਬਰਾੜ ਦੇ ਸਾਥੀ ਨੂੰ ਕਾਬੂ ਕੀਤਾ ਹੈ। ਦੱਸ ਦਈਏ ਕਿ ਹੁਣ ਪੁਲਿਸ ਜਸਕਰਨ ਦੇ ਮੂਸੇਵਾਲਾ ਕਤਲ ਨਾਲ ਲਿੰਕ ਤਲਾਸ਼ ਕਰਨ 'ਚ ਜੁਟੀ ਹੈ। ਹਾਸਲ ਜਾਣਕਾਰੀ ਮੁਤਾਬਕ ਜਸਕਰਨ ਸਿੰਘ ਗੋਲਡੀ ਬਰਾੜ ਦੇ ਸੰਪਰਕ 'ਚ ਸੀ ਅਤੇ ਉਸੇ ਦੇ ਇਸ਼ਾਰਿਆਂ 'ਤੇ ਹਥਿਆਰ ਸਪਲਾਈ ਕਰਦਾ ਸੀ।