ਫਿਰੌਤੀ ਨਾ ਦੇਣ ਕਰਕੇ ਮੋਗਾ ਦੇ ਆੜ੍ਹਤੀ ਦੇ ਘਰ ਬਾਹਰ ਫਾਈਰਿੰਗ, ਸੀਸੀਟੀਵੀ 'ਚ ਕੈਦ ਹੋਈ ਘਟਨਾ

2022-06-25 5

Firing in Moga: ਮੋਗਾ ਦੇ ਪਿੰਡ ਡਾਲਾ ਦੇ ਵਸਨੀਕ ਸੁਖਵੀਰ ਡਾਲਾ ਪੰਚਾਇਤ ਸਕੱਤਰ ਦੇ ਘਰ ਬਾਹਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ (Firing) ਚਲਾ ਦਿੱਤੀਆਂ। ਹਾਸਲ ਜਾਣਕਾਰੀ ਮੁਤਾਬਕ ਪਿਛਲੇ ਦੋ ਮਹੀਨਿਆਂ ਦੀ ਫੋਨ ਕਾਲ (Whatsapp Calls) ਆ ਰਹੀ ਸੀ ਅਤੇ ਬੀਤੇ ਕੱਲ੍ਹ ਵੱਖ-ਵੱਖ ਗੈਂਗਸਟਰਾਂ ਦੇ ਗਰੋਹ ਦੇ ਨਾਂਅ ਨਾਲ ਕਰੀਬ 8/9 ਵਾਰੀ ਫੋਨ ਆਇਆ। ਆਖ਼ਰੀ ਫੋਨ ਕਾਲ 9 ਜੂਨ ਨੂੰ ਆਇਆ ਅਤੇ 15 ਲੱਖ ਦੀ ਮੰਗ ਕੀਤੀ ਗਈ। ਜਿਸ ਮਗਰੋਂ ਸਵੇਰੇ 8 ਵਜੇ ਦੇ ਕਰੀਬ 2 ਮੋਟਰਸਾਈਕਲ ਸਵਾਰ ਸੁਖਬੀਰ ਸਿੰਘ ਦੇ ਘਰ ਦੇ ਬਾਹਰ ਹਵਾਈ ਫਾਇਰ ਕਰਕੇ ਫ਼ਰਾਰ ਹੋ ਗਏ। ਇਹ ਘਟਨਾ cctv 'ਚ ਕੈਦ ਹੋ ਗਈ, ਜਿਸ ਮਗਰੋਂ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Videos similaires