ਕਨੇਡਾ - ਬੱਬੂ ਮਾਨ Babbu Maan ਦੇ ਲਾਇਵ ਸ਼ੋਅ ਨੂੰ ਕੁਝ ਹੁੱਲੜਬਾਜਾ ਵੱਲੋ ਸਿਕਿਉਰਿਟੀ ਗਾਰਡਾ ਨਾਲ ਕੀਤੀ ਗਈ ਮਾਰਕੁੱਟ ਕਾਰਨ ਵਿਚਕਾਰ ਹੀ ਬੰਦ ਕਰਨਾ ਪਿਆ

2022-05-22 731

ਬਰੈਂਪਟਨ ਵਿਖੇ ਅੱਜ ਬੱਬੂ ਮਾਨ ਦੇ ਚੱਲ ਰਹੇ ਲਾਇਵ ਸ਼ੋਅ ਨੂੰ ਕੁਝ ਹੁੱਲੜਬਾਜਾ ਵੱਲੋ ਸਿਕਿਉਰਿਟੀ ਗਾਰਡਾ ਨਾਲ ਕੀਤੀ ਗਈ ਮਾਰਕੁੱਟ ਅਤੇ ਭੰਨਤੋੜ ਕਾਰਨ ਵਿਚਕਾਰ ਹੀ ਬੰਦ ਕਰਨਾ ਪਿਆ ਹੈ, ਵੱਡੀ ਗਿਣਤੀ ਚ ਪੁਲਿਸ ਨੇ ਮੌਕੇ ਤੇ ਪਹੁੰਚ ਸ਼ੋਅ ਬੰਦ ਕਰਵਾ ਦਿੱਤਾ ਤੇ ਭੰਨਤੋੜ ਕਰਨ ਵਾਲੇ ਨੌਜਵਾਨਾ ਨੂੰ ਗ੍ਰਿਫਤਾਰ ਵੀ ਕੀਤਾ ਹੈ। ਬਹੁਤ ਸਾਰੇ ਨੌਜਵਾਨ ਬਿਨਾ ਟਿਕਟਾ ਤੋਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਬੱਬੂ ਮਾਨ ਨੇ ਦੌਬਾਰਾ ਫਿਰ ਬਰੈਂਪਟਨ ਆਉਣ ਦੀ ਗੱਲ ਕਹਿ ਜੋ ਵੀ ਬਰੈਂਪਟਨ ਚ ਹੋਇਆ ਉਸ ੳਤੇ ਬੇਹੱਦ ਅਫਸੋਸ ਪ੍ਰਗਟਾਇਆ ਹੈ।
ਕੁਲਤਰਨ ਸਿੰਘ ਪਧਿਆਣਾ

Videos similaires