ਪਟਵਾਰੀਆਂ ਦੀ ਹੜਤਾਲ 'ਤੇ ਬੋਲੇ ਲੋਕ; ਜੇ ਪਟਵਾਰੀ ਨੇ ਕੋਈ ਗਲ਼ਤ ਕੰਮ ਕੀਤਾ ਤਾਂ ਹੀ ਪਿਆ ਕੇਸ @ABP Sanjha ​

2022-05-04 9

ਸਮੁੱਚੇ ਪੰਜਾਬ ਵਿਚ ਪਟਵਾਰੀਆਂ ਦੀ ਹੜਤਾਲ ਕਾਰਨ ਪੰਜਾਬ ਭਰ ਦੇ ਪਟਵਾਰ ਖਾਨੇ ਖਾਲੀ ਪਏ ਹਨ। ਇਸ ਦੌਰਾਨ ਉਥੇ ਕੰਮ ਕਰਵਾਉਣ ਗਏ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਕੰਮ ਕਰਵਾਏ ਬਿਨਾਂ ਬੇਰੰਗ ਪਰਤ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਹੜਤਾਲ ਗਲਤ ਹੈ, ਜੇਕਰ ਕਿਸੇ ਪਟਵਾਰੀ ਨੇ ਕੋਈ ਗਲਤ ਕੀਤੀ ਤਾਂ ਹੀ ਉਸ ਖਿਲਾਫ ਕਾਰਵਾਈ ਹੋਈ ਹੋਵੇਗੀ।