ਪਟਿਆਲਾ ਵਿਖੇ ਹਿੰਦੂ ਸਿੱਖ ਜਥੇਬੰਦੀਆਂ ਵਿਚਕਾਰ ਹੋਈ ਝੜਪ ਤੋਂ ਬਾਅਦ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਮ ਆਦਮੀ 'ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਜਦੋਂ ਦੀ ਪੰਜਾਬ ਵਿਚ ਆਪ ਦੀ ਸਰਕਾਰ ਬਣੀ ਹੈ ਕਦੇ ਕੋਈ ਅਜਿਹਾ ਦਿਨ ਨਹੀਂ ਗਿਆ ਜਦੋਂ ਕੋਈ ਕਤਲ ਨਾ ਹੋਇਆ ਹੋਵੇ।