ਵਰੰਟਾਂ 'ਤੇ ਭੜਕੇ ਕਿਸਾਨਾਂ ਦੀ ਚਿਤਾਵਨੀ, ਨਤੀਜੇ ਭੁਗਤਣ ਨੂੰ ਤਿਆਰ ਰਵੇ ਸਰਕਾਰ @ABP Sanjha ​

2022-04-22 202

ਬੈਂਕਾਂ ਵੱਲੋਂ ਕਰਜ਼ਾ ਨਾ ਦੇਣ 'ਤੇ ਕਿਸਾਨਾਂ ਵਿਰੁੱਧ ਕੱਢੇ ਗਏ ਵਰੰਟਾਂ ਤੋਂ ਬਾਅਦ ਫਿਰੋਜ਼ਪੁਰ ਵਿਖੇ ਦੋ ਕਿਸਾਨਾਂ ਦੀ ਗ੍ਰਿਫਤਾਰੀ ਵੀ ਹੋਈ ਹੈ। ਇਸ ਕਾਰਵਾਈ ਤੋਂ ਬਾਅਦ ਸਮੁੱਚੀਆਂ ਕਿਸਾਨ ਜਥੇਬੰਦੀਆਂ ਹਰਕਤ ਵਿਚ ਹਨ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ ਕਿਸਾਨਾਂ ਨੂੰ ਸਿਰਫ ਲਾਰੇ ਹੀ ਲਾਏ ਹਨ ਪੱਲੇ ਕੁਝ ਨਹੀਂ ਪਾਇਆ। ਹੁਣ ਆਪ ਦੀ ਸਰਕਾਰ ਨੂੰ ਆਏ 40 ਦਿਨ ਹੋਏ ਨੇ ਤੇ ਦੋ ਕਿਸਾਨ ਗ੍ਰਿਫਤਾਰ ਵੀ ਹੋ ਗਏ ਹਨ। ਕਿਸਾਨਾਂ ਨੇ ਕਿਹਾ ਹੈ ਕਿ ਸਾਨੂੰ ਪਾਰਟੀਆਂ ਤੋਂ ਕੋਈ ਉਮੀਦ ਨਹੀਂ, ਜੇਕਰ ਕੋਈ ਵੀ ਗ੍ਰਿਫਤਾਰੀ ਹੁੰਦੀ ਹੈ ਤਾਂ ਕਿਸਾਨ ਜਥੇਬੰਦੀਆਂ ਵੱਡਾ ਸੰਘਰਸ਼ ਵਿੱਢਣਗੀਆਂ।