ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਿਕ, ਕਿ ਸੇਵਾਂ ਕੇਂਦਰਾਂ ਵਿਚ ਹਰ ਮੁਲਾਜ਼ਮ ਦਾ ਸਮੇਂ ਸਿਰ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ। ਇਸ ਦਾ ਰਿਐਲਿਟੀ ਚੈੱਕ ਏਬੀਪੀ ਸਾਂਝਾ ਵੱਲੋਂ ਕੀਤਾ ਗਿਆ। ਇਸ ਦੌਰਾਨ ਪਟਿਆਲਾ ਦੇ ਇਕ ਸੇਵਾ ਕੇਂਦਰ ਵਿਚ ਜਦੋਂ ਸਵੇਰੇ ਜਾ ਕੇ ਦੇਖਿਆ ਗਿਆ ਤਾਂ ਸਾਰੇ ਮੁਲਾਜ਼ਮ ਸਮੇਂ ਮੁਤਾਬਿਕ ਸੇਵਾ ਕੇਂਦਰ ਵਿਚ ਹਾਜ਼ਰ ਸਨ। ਇਸ ਦੌਰਾਨ ਕੰਮ ਕਰਵਾਉਣ ਆਏ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਤੋਂ ਨਵੀਂ ਸਰਕਾਰ ਬਣੀ ਹੈ ਸਰਕਾਰੀ ਦਫਤਰਾਂ ਦੇ ਕੰਮਾਂ ਵਿਚ ਕਾਫੀ ਸੁਧਾਰ ਹੋਇਆ ਹੈ।