ਅੱਜ ਬਟਾਲਾ ਅਲੀਵਾਲ ਰੋਡ ਸਥਿਤ ਦਾ ਸਾਲਵੇਸਨ ਆਰਮੀ ਸਕੂਲ ਵਿਚ ਸਾਂਬਰ ਨਾ ਦੇ ਜੰਗਲੀ ਜਾਨਵਰ ਦਾਖਲ ਹੋਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ,ਸਕੂਲ ਸਟਾਫ ਨੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਤੁਰੰਤ ਵਣ ਵਿਭਾਗ, ਪੁਲਿਸ ਅਤੇ ਮੀਡੀਆ ਨੂੰ ਫੋਨ ਕੀਤਾ।ਵਣ ਵਿਭਾਗ ਦੀ ਟੀਮ ਨੇ ਤਕਰੀਬਨ ਅੱਧਾ ਘੰਟੇ ਦੀ ਸਖ਼ਤ ਮੇਹਨਤ ਤੋਂ ਬਾਅਦ ਸਾਂਬਰ ਤੇ ਕਾਬੂ ਪਾਇਆ, ਫਿਲਹਾਲ ਇਹ ਰੈਸਕਿਉ ਉਪ੍ਰੇਸ਼ਨ ਸਫਲ ਰਿਹਾ ਅਤੇ ਸਕੂਲ ਦੇ ਸਾਰੇ ਵਿਦਿਆਰਥੀ ਸੁਰੱਖਿਅਤ ਹਨ