ਸ਼ਿਵ ਸੈਨਾ ਅੰਮ੍ਰਿਤਸਰ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਬਲਦੇਵ ਭਾਰਦਵਾਜ ਦੀ ਅਗਵਾਈ ਵਿਚ ਕਰਵਾਈ ਗਈ, ਜਿਸ ਵਿਚ ਮੁੱਖ ਤੌਰ ਤੇ ਪਾਰਟੀ ਸੰਯੋਜਕ ਬਲਦੇਵ ਭਾਰਦਵਾਜ, ਵਿਜੇ ਵਰਮਾ , ਕਮਲ ਕੁਮਾਰ ਪਹੁੰਚੇ ।ਬਲਦੇਵ ਭਾਰਦਵਾਜ ਨੇ ਪਾਰਟੀ ਮਜਬੂਤ ਕਰਦੇ ਹੋਏ ਜਿਲ੍ਹਾ ਪੱਧਰ ਦੇ ਨਾਲ-ਨਾਲ ਵਾਰਡ ਪੱਧਰ ਦੀਆਂ ਨਿਯੁਕਤੀਆਂ ਕੀਤੀਆ। ਬਲਦੇਵ ਭਾਰਦਵਾਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਾਰਡਾਂ ਦੇ ਨਿਯੁਕਤ ਕੀਤੇ ਅਹੁਦੇਦਾਰਾਂ ਵੱਲੋਂ ਹਰ ਵਾਰਡ ਦੇ ਵਿਚ 11ਮੈਂਬਰੀ ਕਮੇਟੀ ਬਨਾਈ ਜਾਵੇਗੀ ਅਤੇ ਅਹੁਦੇਦਾਰ ਲੋਕਾਂ ਦੀ ਸੇਵਾ ਲਈ ਦਿਨ ਰਾਤ ਹਾਜਰ ਰਹਿਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਚ ਲੋਕਾਂ ਨਾਲ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਜਲਦ ਹੀ ਪਾਰਟੀ ਵੱਲੋਂ ਉਪਰਾਲੇ ਕੀਤੇ ਜਾਣਗੇ ਅਤੇ ਅੱਤਿਆਚਾਰ ਕਰਨ ਵਾਲਿਆ ਖਿਲਾਫ ਬਨਦੀ ਕਾਰਵਾਈ ਕੀਤੀ ਜਾਵੇਗੀ।