ਸੰਸਥਾ ਨੇ ਲੋੜਵੰਦ ਬੱਚਿਆਂ ਨੂੰ ਵਰਦੀਆਂ ਵੱਡੀਆਂ ਗੁਰਦਾਸਪੁਰ ਦੀ ਹੈਲਪਿੰਗ ਹੈੱਡ ਸੰਸਥਾ ਨੇ ਸਰਕਾਰੀ ਸੀਨੀ ਸਕੰਡਰੀ ਸਕੂਲ ਪਿੰਡ ਤਿੱਬੜ ਵਿੱਚ ਜਾ ਕੇ ਲੋੜਵੰਦ ਬੱਚਿਆਂ ਨੂੰ ਵਰਦੀਆਂ ਮੁਹੱਈਆ ਕਰਵਾਈਆਂ ਬੁੱਧਵਾਰ ਨੂੰ ਸਕੂਲ ਵਿੱਚ ਇੱਕ ਸਧਾਰਨ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਹੈਲਪਿੰਗ ਹੈੱਡ ਸੰਸਥਾ ਦੇ ਪੰਜਾਬ ਪ੍ਰਧਾਨ ਧਿਰਜ ਸ਼ਰਮਾ ਦਾ ਸਕੂਲ ਪ੍ਰਿੰਸੀਪਲ ਹਰਵਿੰਦਰ ਕੌਰ ਨੇ ਸਵਾਗਤ ਕੀਤਾ ਬੱਚਿਆਂ ਨੂੰ ਸੰਬੋਧਨ ਕਰਦੇ ਧਿਰਜ ਸ਼ਰਮਾ ਨੇ ਕਿਹਾ ਕਿ ਸੰਸਥਾ ਹਰ ਸਮੇਂ ਲੋੜਵੰਦ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੀ ਹੈ ਉਨ੍ਹਾਂ ਨੇ ਕਿਹਾ ਕਿ ਜਿਵੇਂ ਕਿ ਸੰਸਥਾ ਦੇ ਧਿਆਨ ਵਿੱਚ ਆਇਆ ਕਿ ਸਕੂਲ ਦੇ 35 ਬੱਚਿਆਂ ਨੂੰ ਵਰਦੀਆਂ ਦੀ ਲੋੜ ਹੈ ਤਾਂ ਉਹ ਨੇ ਤੁਰੰਤ ਸੰਸਥਾ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਬੱਚਿਆਂ ਨੂੰ ਵਰਦੀਆਂ ਦੇਣ ਦਾ ਫੈਸਲਾ ਕੀਤਾ ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਹਰਵਿੰਦਰ ਕੌਰ ਨੇ ਕਿਹਾ ਕੀ ਲੋੜਵੰਦ ਬੱਚਿਆਂ ਦੀ ਸੇਵਾ ਕਰਨਾ ਪੁੰਨ ਦਾ ਕੰਮ ਹੈ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਪਹਿਲੀ ਵਾਰ ਕੋਈ ਬੱਚਿਆਂ ਦੀ ਮਦਦ ਕਰਨ ਲਈ ਆਇਆ ਹੈ ਜਦਕਿ ਪਹਿਲਾਂ ਵੀ ਕੁਝ ਸੰਸਥਾ ਆਉਂਦੀਆਂ ਰਹਿੰਦੀਆਂ ਹਨ ਪਰ ਸਕੂਲ ਦੇ ਬੱਚਿਆਂ ਲਈ ਖੁਸ਼ ਨਹੀਂ ਕਰਕੇ ਜਾਂਦੀਆਂ ਇਸ ਦੌਰਾਨ ਧਿਰਜ ਸ਼ਰਮਾ ਅਤੇ ਬਾਕੀ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਕੂਲ ਦੇ ਪ੍ਰਬੰਧਕ ਅਰਜੁਨ ਸਿੰਘ ,ਸ਼ਿਵ ਕੁਮਾਰ, ਅੰਮ੍ਰਿਤਪਾਲ, ਗਗਨਦੀਪ ਸਿੰਘ ,ਤਰਸੇਮ ਮਸੀਹ, ਵਿਨੋਦ ਕੁਮਾਰ ,ਆਰਤੀ ,ਸੋਨੀਆ ,ਮੀਨੂੰ ਆਦਿ ਹਾਜ਼ਰ ਸਨ