ਅੰਮ੍ਰਿਤਸਰ ਦੇ ਪੁਲਿਸ ਥਾਣਾ ਸਦਰ ਦੇ ਖੇਤਰ ਇੰਦਰਾ ਕਲੋਨੀ ਮਜੀਠਾ ਰੋਡ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦੇ ਕੁਝ ਨੋਜਵਾਨਾਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਨੋਜਵਾਨ ਨੂੰ ਜ਼ਖਮੀ ਕਰਕੇ 8 ਹਜਾਰ ਰੁਪਏ ਦੀ ਨਗਦੀ ਲੁੱਟਣ ਦਾ ਮਾਮਲਾ ਸਾਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪਵਨ ਸਿੰਘ ਨੇ ਦੱਸਿਆ ਕਿ ਉਹ ਮਜੀਠਾ ਰੋਡ ਰੈਡੀਮੇਡ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਹੈ ਮੰਗਲਵਾਰ ਦੀ ਰਾਤ ਉਹ ਤਨਖਾਹ ਲੈਣ ਤੋਂ ਬਾਅਦ ਆਪਣੇ ਘਰ ਵਾਪਸ ਆ ਰਿਹਾ ਸੀ। ਰਾਤ 9:30 ਵਜੇ ਦੇ ਕਰੀਬ ਉਹ ਘਰ ਤੋਂ ਕੁਝ ਦੀ ਦੂਰੀ ਤੇ ਪਹੁੰਚਿਆ ਸੀ ਕਿ ਸਾਮ੍ਹਣੇ ਤੋਂ 12 ਦੇ ਕਰੀਬ ਨੋਜਵਾਨਾਂ ਪਲਸਰ ਮੋਟਰਸਾਈਕਲ ਤੇ ਸਵਾਰ ਹੋਕੇ ਆਏ ਕੁਝ ਨੋਜਵਾਨਾਂ ਨੇ ਉਸਨੂੰ ਘੇਰ ਲਿਆ ਅਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਅਤੇ ਜਾਂਦੇ ਜਾਂਦੇ ਤਨਖਾਹ ਦੀ ਰਕਮ 8 ਹਜਾਰ ਵੀ ਖੋਹ ਕੇ ਆਪਣੇ ਨਾਲ ਲੈ ਗਏ। ਪਵਨ ਨੇ ਦੱਸਿਆ ਉਕਤ ਨੋਜਵਾਨਾਂ ਨਾਲ ਉਸ ਦਾ ਇਕ ਮਹੀਨਾ ਪਹਿਲਾਂ ਵੀ ਝਗੜਾ ਹੋ ਚੁਕਾ ਹੈ ਜਿਸ ਦਾ ਰਾਜੀਨਾਵਾ ਹੋ ਗਿਆ ਸੀ ਉਸੇ ਰੰਜਿਸ਼ ਨੂੰ ਲੈਕੇ ਬੀਤੀ ਰਾਤ ਉਸਤੇ ਹਮਲਾ ਕੀਤਾ ਗਿਆ ਹੈ। ਉਥੇ ਹੀ ਪੀੜਤ ਨੇ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਜਲਦ ਗ੍ਰਿਫਤਾਰ ਕਰਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।