ਪੰਜਾਬ ਦੀਆ 17 ਜਥੇਬੰਦੀਆਂ ਨੇ ਆਪਣੀਆ ਮੰਗਾਂ ਨੂੰ ਲੈ ਕੇ ਫਾਜਿਲਕਾ ਡੀ ਸੀ ਦਫਤਰ ਅੱਗੇ ਲਗਾਇਆ ਧਰਨਾ

2019-09-04 2

ਮੁਲਾਜਿਮ ਵਿੰਗ ਪੰਜਾਬ ਦੀਆ 17 ਜਥੇਬੰਦੀਆਂ ਨੇ ਆਪਣੀਆ ਮੰਗਾਂ ਨੂੰ ਲੈ ਕੇ ਪੰਜਾਬ ਦੇ ਜ਼ਿਲਾ ਫਾਜਿਲਕਾ ਵਿੱਚ ਡੀ ਸੀ ਦਫ਼ਤਰ ਦੇ ਅੱਗੇ ਧਰਨਾ ਲਗਾਇਆ ਜਿਸ ਵਿੱਚ ਅਕਾਲੀ ਦਲ ਮੁਲਾਜਿਮ ਵਿੰਗ ਦੇ ਪ੍ਰਧਾਨ ਕਰਮਜੀਤ ਸਿੰਘ ਭਗੜਾਨਾ ਦੇ ਨਾਲ ਅਣਗਿਣਤ ਮੈਂਬਰ ਮੌਜੂਦ ਸਨ ਜਿਨ੍ਹਾਂ ਵਲੋਂ ਫਾਜਿਲਕਾ ਦੇ ਬਸ ਸਟੈਂਡ ਤੋਂ ਰੋਸ਼ ਪਰਦਰਸ਼ਨ ਕਰਦੇ ਹੋਏ ਬਾਜ਼ਾਰਾਂ ਵਿੱਚ ਪੰਜਾਬ ਸਰਕਾਰ ਦੇ ਵਿਰੁੱਧ ਨਾਰੇਬਾਜੀ ਕੀਤੀ ਗਈ ਅਤੇ ਫਾਜਿਲਕਾ ਦੇ ਡੀ ਸੀ ਨੂੰ ਆਪਣੀਆ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਲਈ ਟਾਇਮ ਲੈਣ ਦਾ ਮੰਗ ਪੱਤਰ ਵੀ ਦਿੱਤਾ ਗਿਆ ।

ਵਾ / ਔ : - ਪਰਦਰਸ਼ਨ ਕਾਰੀਆਂ ਨੇ ਮੀਡਿਆ ਨਾਲ ਗੱਲਬਾਤ ਕਰਦੇਆ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਮੁਲਾਜਮਾਂ ਨਾਲ ਕਾਫ਼ੀ ਵਾਅਦੇ ਕੀਤੇ ਸਨ ਜੋ ਹਜੇ ਤੱਕ ਨਿਭਾਏ ਨਹੀਂ ਗਏ ਹਨ ਅਤੇ ਕਰੀਬ 40 ਹਜ਼ਾਰ ਮੁਲਾਜਮਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਹੈ ਅਤੇ ਜੰਜੁਆ ਟੈਕਸ ਦੇ ਤੌਰ ਉੱਤੇ 200 ਰੂਪਏ ਹਰ ਮੁਲਾਜਮ ਤੋਂ ਵਸੂਲੇ ਜਾ ਰਹੇ ਹਨ ਜੋ ਕਿ ਬਿਲਕੁੱਲ ਨਜਾਇਜ਼ ਹਨ ਉਨ੍ਹਾਂ ਵਲੋਂ ਪੰਜਾਬ ਦੀਆ ਸਾਰੀਆਂ ਸੰਘਰਸ਼ ਕਰਣ ਵਾਲੀਆ ਜਥੇਬੰਦੀਆਂ ਨੂੰ ਆਪਣੇ ਨਾਲ ਮਿਲਕੇ ਸਰਕਾਰ ਦੇ ਵਿਰੁੱਧ ਇੱਕਜੁਟ ਹੋਕੇ ਅਵਾਜ ਚੁੱਕਣ ਦੀ ਮੰਗ ਵੀ ਕੀਤੀ ਹੈ ।