ਜਾਅਲੀ ਦਵਾਈਆਂ ਦੀ ਸ਼ਿਕਾਇਤ 'ਤੇ ਜਾਂਚ ਕਰਨ ਪਹੁੰਚੇ ਕੰਪਨੀ ਦੇ ਫੀਲਡ ਅਫ਼ਸਰ ਦੀ ਕੁੱਟਮਾਰ

2019-09-02 17

ਬੀਤੇ 29 ਅਗਸਤ ਨੂੰ ਭਿੱਖੀਵਿੰਡ ਦੇ ਨਜ਼ਦੀਕੀ ਕਸਬਾ ਦਿਆਲਪੁਰਾ ਵਿਖੇ ਬਾਬਾ ਦੀਪ ਸਿੰਘ ਖੇਤੀ ਸਟੋਰ 'ਤੇ ਨਕਲੀ ਦਵਾਈਆਂ ਦੀ ਸੂਚਨਾ ਮਿਲਣ 'ਤੇ ਮੌਕੇ ਤੇ ਪਹੁੰਚੇ ਸੁਜੰਟਾ ਕੰਪਨੀ ਦੇ ਏਰੀਆ ਮੈਨੇਜਰ ਅਤੇ ਫੀਲਡ ਅਫ਼ਸਰ ਸੁਖਬੀਰ ਸਿੰਘ ਹੋਰ ਪੀੜਤ ਕਿਸਾਨਾਂ ਨਾਲ ਦੁਕਾਨ ਦੇ ਮਾਲਕ ਅਤੇ ਉਸ ਦੇ ਸਾਥੀਆਂ ਨੇ ਜਿਥੇ ਦੁਰਵਿਹਾਰ ਕੀਤਾ, ਉਥੇ ਕੰਪਨੀ ਦੇ ਫੀਲਡ ਅਫ਼ਸਰ ਸੁਖਬੀਰ ਸਿੰਘ ਜੋ ਕਿ ਉਨ੍ਹਾਂ ਦੇ ਗੋਦਾਮ ਵਿਚ ਨਕਲੀ ਦਵਾਈਆਂ ਦੀ ਚੈਕਿੰਗ ਕਰਨ ਪੁੱਜਾ ਸੀ ਦੀ ਰੱਜ ਕੇ ਕੁੱਟਮਾਰ ਕੀਤੀ ਅਤੇ ਉਸ ਦੀ ਪਗੜੀ ਉਤਾਰਨ ਦੇ ਨਾਲ ਨਾਲ ਕੇਸਾਂ ਦੀ ਵੀ ਬੇਅਦਬੀ ਕੀਤੀ। ਇਹ ਸਾਰਾ ਕੁਝ ਥਾਣਾ ਕੱਚਾ ਪੱਕਾ ਦੇ ਪੁਲੀਸ ਮੁਲਾਜ਼ਮਾਂ ਦੇ ਮੌਕੇ 'ਤੇ ਹੋਣ ਦੇ ਬਾਵਜੂਦ ਵੀ ਫੀਲਡ ਅਫ਼ਸਰ ਦੀ ਕੁੱਟਮਾਰ ਹੁੰਦੀ ਰਹੀ।ਜਿਸਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿੱਚ ਇਹ ਮਾਮਲਾ ਖੇਤੀਬਾੜੀ ਅਫ਼ਸਰ ਦੇ ਮੁੱਖ ਸਕੱਤਰ ਕਾਹਨ ਸਿੰਘ ਪੰਨੂ ਦੇ ਧਿਆਨ ਵਿੱਚ ਆਉਣ 'ਤੇ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਮੌਕੇ 'ਤੇ ਪਹੁੰਚ ਕੇ ਜਿਥੇ ਦਵਾਈ ਦੇ ਨਮੂਨੇ ਲਏ ਗਏ ਅਤੇ ਇਸ ਦੇ ਨਾਲ ਹੀ ਦੁਕਾਨ ਨੂੰ ਸੀਲ ਕਰ ਦਿੱਤਾ। ਇਸ ਸੰਬੰਧ ਵਿੱਚ ਸੁਜੰਟਾ ਕੰਪਨੀ ਦੇ ਫੀਲਡ ਅਫਸਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਸਨੂੰ ਕੰਪਨੀ ਦੇ ਏਰੀਆ ਮੈਨੇਜਰ ਰਾਹੁਲ ਚੌਧਰੀ ਨੇ ਫੋਨ 'ਤੇ ਦੱਸਿਆ ਕਿ ਬਾਬਾ ਦੀਪ ਸਿੰਘ ਪੇਸਟੀਸਾਈਡ ਦਿਆਲਪੁਰਾ ਵਿਖੇ ਸੁਜੰਟਾ ਕੰਪਨੀ ਦੀਆਂ ਜਾਅਲੀ ਦਵਾਈਆਂ ਵਿਕ ਰਹੀਆਂ ਹਨ, ਜਿਸ 'ਤੇ ਉਹ ਦਿਆਲਪੁਰਾ ਵਿਖੇ ਉਕਤ ਦੁਕਾਨ 'ਤੇ ਸੁਖਬੀਰ ਸਿੰਘ ਆਪਣੇ ਸਾਥੀ ਏਰੀਆ ਅਫ਼ਸਰ ਰਾਹੁਲ ਚੌਧਰੀ ਅਤੇ ਫੀਲਡ ਅਫ਼ਸਰ ਗੁਰਿੰਦਰ ਸਿੰਘ ਨਾਲ ਪੁੱਜਾ ਤਾਂ ਦੁਕਾਨ ਮਾਲਕ ਨੇ ਆਪਣੇ ਰਿਸ਼ਤੇਦਾਰ ਸਤਨਾਮ ਸਿੰਘ ਅਤੇ ਹੋਰਨਾਂ ਨੂੰ ਉਥੇ ਸੱਦ ਲਿਆ ਅਤੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਦਕਿ ਉਨ੍ਹਾਂ ਮੌਕੇ 'ਤੇ ਥਾਣਾ ਕੱਚਾ ਪੱਕਾ ਦੀ ਪੁਲੀਸ ਨੂੰ ਵੀ ਮੌਕੇ 'ਤੇ ਸੱਦਿਆ ਸੀ ,ਪਰ ਏਐੱਸਆਈ ਦਲਬੀਰ ਸਿੰਘ ਅਤੇ ਹੈਡ ਕਾਂਸਟੇਬਲ ਨਿਸ਼ਾਨ ਸਿੰਘ ਮੌਕੇ ਤੇ ਹੋਣ ਦੇ ਬਾਵਜੂਦ ਉਸ ਦੀ ਕੋਈ ਮਦਦ ਨਹੀਂ ਅਤੇ ਉਸਨੇ ਆਪਣੀ ਮਦਦ ਜਾਨ ਆਪ ਬਚਾਈ। ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਉਸਦੀ ਕੁੱਟਮਾਰ ਕਰਕੇ ਉਸਨੂੰ ਡਰਾ ਧਮਕਾ ਕੇ ਮੁਅਫ਼ੀਨਾਮਾ ਲਿਖਵਾਇਆ ਗਿਆ।ਜਿਸ ਦੇ ਵਿਰੋਧ ਵਿਚ ਅੱਜ ਸਤਿਕਾਰ ਕਮੇਟੀ ਦੇ ਆਗੂ ਅਤੇ ਬਾਰਡਰ ਕਿਸਾਨ ਯੂਨੀਅਨ ਦੇ ਆਗੂ ਕੇਸਾਂ ਦੀ ਕੀਤੀ ਬੇਅਦਬੀ ਨੂੰ ਲੈ ਕੇ ਅਤੇ ਕੈਪਟਨ ਸਰਕਾਰ ਵਿਚ ਚੱਲ ਰਹੇ ਜੰਗਲ ਰਾਜ ਬਾਰੇ ਐੱਸਐੱਸਪੀ ਤਰਨਤਾਰਨ ਧਰੁਵ ਦਹੀਆ ਮਿਲੇ ਜਿਨ੍ਹਾਂ ਬਣਦੀ ਕਾਰਵਾਈ ਕਰਨ ਦਾ ਪੂਰਨ ਭਰੋਸਾ ਦਿਵਾਇਆ