ਫੈਸਬੁੱਕ ਤੇ ਧਾਰਮਿਕ ਬਿਆਨਬਾਜੀ ਨੂੰ ਲੈ ਕੇ ਹੋਈ ਬਹਿਸ ਦੋਰਾਨ ਕੁੱਝ ਨੋਜਵਾਨਾਂ ਵਲੋਂ ਇਕ ਵਿਅਕਤੀ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਪੁਲਸ ਨੇ ਮੋਕੇ ਤੇ ਪਹੁੰਚ ਕੇ ਦੋ ਗੋਲੀਆਂ ਦੇ ਖੌਲ ਬਰਾਮਦ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਮਨਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਅੱਡਾ ਖਾਸਾ ਖੁਰਮਣੀਆ ਰੋਡ ਨੇ ਦੱਸਿਆ ਕਿ ਬੀਤੇ ਕੱੁਝ ਦਿਨ ਪਹਿਲਾਂ ਦਿੱਲੀ ਵਿਖੇ ਸ਼੍ਰੀ ਗੁਰੂ ਰਵੀਦਾਸ ਜੀ ਦੇ ਮੰਦਿਰ ਨੂੰ ਢਾਹੇ ਜਾਣ ਤੋਂ ਬਾਅਦ ਫੈਸਬੁੱਕ ਉਪਰ ਸ਼ਿੰਗਾੜਾ ਰਾਮ ਸਹੁਗੜਾ ਵਲੋਂ ਬਿਆਨ ਦਿੱਤੇ ਗਏ ਸਨ, ਜਿਸ ਤੋਂ ਬਾਅਦ ਫੈਸਬੁੱਕ ਤੇ ਲਾਈਵ ਹੋ ਕੇ ਕ੍ਰਾਂਤੀਕਾਰੀ ਸੈਨਾ ਵਲੋਂ ਉਨ੍ਹਾਂ (ਮਨਜੀਤ ਸਿੰਘ) ਨਾਲ ਕਾਫੀ ਬਹਿਸ ਕੀਤੀ ਗਈ ਸੀ, ਜਿਸ ਤੋਂ ਬਾਅਦ ਕ੍ਰਾਂਤੀਕਾਰੀ ਸੈਨਾ ਨੇ ਬੀਤੇ ਐਤਵਾਰ ਨੂੰ ਰਾਮਤੀਰਥ ਵਿਖੇ ਇੱਕਠੇ ਹੋ ਕੇ ਉਨ੍ਹਾਂ ਨੂੰ ਲਾਈਵ ਧਮਕੀਆਂ ਵੀ ਦਿੱਤੀਆਂ ਸਨ, ਜਿਸਨੂੰ ਉਨ੍ਹਾਂ ਨੇ ਅਣਗੋਲਿਆਂ ਕਰ ਦਿੱਤਾ, ਪਰ ਬੀਤੇ ਤਿੰਨ ਦਿਨ ਪਹਿਲਾਂ ਉਕਤ ਨੋਜਵਾਨਾਂ ਨੇ ਫਿਰ ਉਨ੍ਹਾਂ ਨੂੰ ਫੋਨ ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਸਬੰਧੀ ਉਨ੍ਹਾਂ ਨੇ ਐਸਐਸਪੀ ਦਿਹਾਤੀ ਨੂੰ ਲਿਖਤੀ ਦਰਖਾਸਤ ਦਿੱਤੀ ਹੈ, ਜਿਸ ਤੋਂ ਬਾਅਦ ਉਕਤ ਸੰਗਠਨ ਵਲੋਂ ਉਨ੍ਹਾਂ ਨਾਲ 2 ਸਤੰਬਰ ਨੂੰ ਬਿਆਸ ਨਜਦੀਕ ਗੱਲਬਾਤ ਕਰਨ ਦਾ ਸਮਾਂ ਰੱਖਿਆ ਗਿਆ ਸੀ, ਪਰ ਐਤਵਾਰ ਨੂੰ ਹੀ ਉਕਤ ਆਗੂਆਂ ਦੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਸਵੇਰੇ ਕਰੀਬ ਸਾਢੇ ਪੰਜ ਵਜ੍ਹੇ ਉਨ੍ਹਾਂ ਤੇ ਉਸ ਸਮੇਂ ਗੋਲੀਆਂ ਚਲਾ ਦਿੱਤੀਆਂ ਜਦ ਉਹ ਘਰ ਦੀ ਛੱਤ ਤੇ ਘੁੰਮ ਰਿਹਾ ਸੀ। ਉਨ੍ਹਾਂ ਦੱਸਿਆ ਕਿ ਨੋਜਵਾਨਾਂ ਵਲੋਂ ਚਲਾਈਆ ਗਈਆਂ ਗੋਲੀਆ ਦਾ ਨਿਸ਼ਾਨਾ ਅਚੁੱਕ ਹੋਣ ਕਾਰਨ ਉਹ ਬੱਚ ਗਏ ਤੇ ਉਕਤ ਨੋਜਵਾਨ ਮੋਕੇ ਤੋਂ ਫਰਾਰ ਹੋ ਗਏ। ਉਨ੍ਹਾਂ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਰਜ਼ ਕਰਵਾ ਦਿੱਤੀ ਹੈ। ਪੁਲਸ ਨੇ ਮੋਕੇ ਤੇ ਜਾਂਚ ਕਰਨ ਤੋਂ ਬਾਅਦ ਉਕਤ ਨੋਜਵਾਨਾਂ ਵਲੋਂ ਚਲਾਈਆਂ ਗਈਆਂ ਗੋਲੀਆਂ ਦੇ ਖੋਲ ਬਰਾਮਦ ਕਰ ਲਏ ਹਨ।
ਵੀ/ਓ - ਏਐਸਆਈ ਪਾਲ ਸਿੰਘ ਨੇ ਦੱਸਿਆ ਕਿ ਗੋਲੀਆਂ ਚੱਲਣ ਦੀ ਸ਼ਿਕਾਇਤ ਮਿਲ ਚੁੱਕੀ ਹੈ, ਮੋਕੇ ਤੇ ਮਨਜੀਤ ਸਿੰਘ ਵਲੋਂ ਦੋ ਚੱਲੀਆਂ ਗੋਲੀਆਂ ਦੇ ਖੋਲ ਬਰਾਮਦ ਕਰਵਾਏ ਗਏ ਹਨ, ਤੇ ਨਜੀਦੀਕੀ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ, ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮਾਮਲੇ ਦਾ ਖੁਲਾਸਾ ਕਰਕੇ ਕਾਰਵਾਈ ਕੀਤੀ ਜਾਵੇਗੀ।