ਪੰਜਾਬ ਵਿਚ ਦਿਨ ਪ੍ਰਤੀ ਦਿਨ ਬੱਚੇ ਚੁੱਕਣ ਦੀਆਂ ਘਟਨਾਵਾਂ ਤਾਂ ਅਸੀਂ ਆਮ ਸੁਣਦੇ ਹਾਂ ਪਰ ਹੁਣ ਅਜਨਾਲਾ ਦੇ ਮਹੱਲਾ ਗੋਪਾਲ ਨਗਰ ਚ ਹੁਣ 44 ਸਾਲਾਂ ਦੀ ਨਰਿੰਦਰ ਕੌਰ ਨਾਮ ਦੀ ਔਰਤ ਦੇ ਕਿਡਨੈਪ ਹੋਣ ਦਾ ਮਸਲਾ ਸਾਮਣੇ ਆਇਆ ਹੈ ਜਾਣਕਾਰੀ ਦਿੰਦਿਆ ਨਰਿੰਦਰ ਕੌਰ ਦੇ ਪਤੀ ਨੇ ਦਸਿਆ ਕਿ 20 ਅਗਸਤ ਨੂੰ ਮੇਰੀ ਪਤਨੀ ਕਿਸੇ ਕੰਮ ਬਜ਼ਾਰ ਗਈ ਤਾਂ ਉਸਨੂੰ ਰਸਤੇ ਚੋ ਕਿਸੇ ਨੇ ਅਗਵਾ ਕਰ ਲਿਆ ਤੇ ਬਾਅਦ ਵਿੱਚ ਮੇਰੀ ਪਤਨੀ ਦਾ ਫੋਨ ਬੰਦ ਹੋ ਗਿਆ ਤੇ ਬਾਅਦ ਵਿਚ ਮੇਰੀ ਪਤਨੀ ਨੇ ਛੋਟੇ ਜਵਾਈ ਨੂੰ ਫੋਨ ਕਰਕੇ ਕਿਹਾ ਕਿ ਮੈਨੂੰ ਅਗਵਾ ਕਰ ਲਿਆ ਗਿਆ ਤੇ ਇਹ ਮੈਨੂੰ ਏਅਰਪੋਰਟ ਵੱਲ ਲੈ ਕੇ ਜਾ ਰਹੇ ਤੇ ਜਿਸ ਤੋਂ ਬਾਅਦ ਓਹਨਾ ਦਾ ਫੋਨ ਫਿਰ ਬੰਦ ਹੋ ਗਿਆ