harsimrat badal on congress

2018-02-25 15

ਮਾਲਵਾ ਪੱਟੀ ਦੇ ਇਤਿਹਾਸ ਵਿੱਚ ਅੱਜ ਇੱਕ ਕਾਲ਼ਾ ਦਿਨ ਦਰਜ ਹੋਇਆ ਹੈ ਜਿਸਨੇ ਰਾਜਨੀਤਿਕ ਗੁੰਡਾਗਰਦੀ ਦੇ ਸਾਰੇ ਰਿਕਾਰਡ ਤੋੜ ਦਿੱਤੇ। ਸਿਰਫ਼ ਐਮ ਸੀ ਪੱਧਰ ਦੀ ਉਪ ਚੋਣ ਲਈ ਜਿਸ ਦਰਿੰਦਗੀ ਦਾ ਨੰਗਾ ਨਾਚ ਕਾਂਗਰਸ ਨੇ ਪੰਜਾਬ ਦੀ ਜਨਤਾ ਨੂੰ ਦਿਖਾਇਆ ਉਹ ਸਾਡੇ ਲੋਕਤੰਤਰ ਦਾ ਸ਼ਰੇਆਮ ਕਤਲ ਹੈ। ਅਕਾਲੀ ਉਮੀਦਵਾਰ ਅਤੇ ਵੋਟਰਾਂ ਦੇ ਨਾਲ ਨਾਲ ਔਰਤਾਂ ਇੱਥੋਂ ਤੱਕ ਕਿ ਗਰਭਵਤੀ ਔਰਤਾਂ ਨਾਲ ਵੀ ਇਸ ਕਦਰ ਮਾਰ ਕੁੱਟ ਕੀਤੀ ਗਈ ਕਿ ਇੱਕ ਪੰਜ ਮਹੀਨੇ ਦੀ ਗਰਭਵਤੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਉਸ ਤੋਂ ਬਾਅਦ ਉਸ ਨੂੰ ਇਲਾਜ ਪ੍ਰਾਪਤੀ ਵੀ ਨਹੀਂ ਹੋਣ ਦਿੱਤੀ ਜਾ ਰਹੀ ਕਿਉਂ ਕਿ ਡਾਕਟਰਾਂ ਨੂੰ ਵੀ ਇਹ ਹਿਦਾਇਤਾਂ ਹਨ ਕਿ ਇਹਨਾਂ ਨੂੰ ਡਾਕਟਰੀ ਇਲਾਜ ਤੋਂ ਵਾਂਝੇ ਰੱਖਿਆ ਜਾਵੇ। ਕੀ ਵੋਟਾਂ ਲਈ ਕਾਂਗਰਸ ਪੰਜਾਬੀਆਂ ਦੀਆਂ ਜਾਨਾਂ ਦਾ ਵੀ ਮੁੱਲ ਪਾਵੇਗੀ ? ਇਸਨੂੰ ਪੰਜਾਬ ਵਿੱਚ ਫੈਲਿਆ ਜੰਗਲ ਰਾਜ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ? ਇਸ ਜੰਗਲ ਰਾਜ ਵਿੱਚ ਪੰਜਾਬੀਆਂ ਨਾਲ ਕੋਈ ਖੜ੍ਹਿਆ ਹੈ ਤਾਂ ਸਿਰਫ਼ ਸ਼੍ਰੋਮਣੀ ਅਕਾਲੀ ਦਲ ਅਤੇ ਇਸਦੇ ਨਿਡਰ ਵਰਕਰ। ਅੱਜ ਕਿੱਥੇ ਨੇ ਪੰਜਾਬ ਦੇ ਵੱਡੇ ਹਿਮਾਇਤੀ ਕਹਾਉਂਦੇ ਹੋਰਨਾਂ ਪਾਰਟੀਆਂ ਦੇ ਆਗੂ ? ਕਾਂਗਰਸ ਦੀਆਂ ਇਹਨਾਂ ਵਧੀਕੀਆਂ ਦਾ ਨਤੀਜਾ ਤਾਂ ਲੋਕੀ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਦੇਣਗੇ ਹੀ ਮੈਂ ਵੀ ਇਸ ਦਰਿੰਦਗੀ ਭਰੀ ਕਾਰਵਾਈ ਲਈ ਕੇਂਦਰੀ ਮੰਤਰਾਲੇ ਦਾ ਦਰਵਾਜ਼ਾ ਖਟਖਟਾਵਾਂਗੀ। ਕਾਂਗਰਸ ਪਾਰਟੀ ਇੱਕ ਗੱਲ ਸਮਝ ਲਵੇ ਕਿ ਜੇਕਰ ਇੱਕ ਵੀ ਅਕਾਲੀ ਵਰਕਰ ਜਾਂ ਇੱਕ ਵੀ ਪੰਜਾਬ ਦਾ ਨਾਗਰਿਕ ਕਿਸੇ ਵਧੀਕੀ ਦਾ ਸ਼ਿਕਾਰ ਹੋਵੇਗਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਜੰਗ ਜਾਰੀ ਰਹੇਗੀ!

In the history of Malwa, this day will be registered as a black day, which broke all the record of political atrocities. The barbaric manner adopted by Congress to steer a MC by-election is clearly the murder of democracy. Akali candidate, voters, and even women were thrashed mercilessly. The didn’t even spare pregnant women and one pregnant woman for five month is fighting for life in a hospital. Her misery doesn’t end here, as she is even deprived of medical aid on Congress’ instructions. Will Congress play with human lives for votes? Isn’t it a “jungle raaj” in Punjab? Only Shiromani Akali Dal and its fearless workers are standing by Punjabis in such adverse conditions. Where are the so-called well-wishers of Punjabis from other parties? While Punjabis will give befitting reply to Congress in Lok Sabha elections, I will take up the matter with central government. The message is loud & clear to Congress - nobody will go unpunished for harming any Akali worker or any citizen of Punjab!