ਪੰਜਾਬ ਦੇ ਅਨਮੋਲ ਵਿਰਸੇ, ਜਜ਼ਬੇ ਅਤੇ ਜ਼ੋਰ ਨੂੰ ਦਰਸ਼ਾਉਂਦਾ 81ਵਾਂ ਖੇਡਾਂ ਦਾ ਮਹਾਂਕੁੰਭ ਲੱਗਣ ਜਾ ਰਿਹਾ ਹੈ। ਗੱਲ ਕਰ ਰਹੇ ਹਾਂ ਪੇਂਡੂ ਓਲੰਪਿਕ ਨਾਲ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਖੇਡਾਂ ਦੀ, ਜੋ 17 ਤੋਂ 19 ਫਰਵਰੀ ਤੱਕ ਖੇਡੀਆਂ ਜਾਣਗੀਆਂ।