Panjab University Chandigarh students alumni association Vancouver's reunion in Surrey.

2016-10-09 20

ਕਾਲਜ/ ਯੂਨੀਵਰਸਿਟੀ ਦੀ ਗੱਲ ਚੱਲੇ ਤਾਂ ਬੰਦਾ ਕਬਰ 'ਚ ਪਿਆ ਵੀ ਉੱਠ ਖੜ੍ਹਦਾ। ਯਾਦਾਂ ਹੀ ਅਜਿਹੀਆਂ ਹੁੰਦੀਆਂ ਨਾਲ ਜੁੜੀਆਂ। ਫੇਰ ਭੰਗੜਾ ਪਾਉਣ ਲਈ ਪੱਬ ਖ਼ੁਦ ਬ ਖ਼ੁਦ ਚੁੱਕੇ ਜਾਂਦੇ, ਬੰਦਾ ਕੈਂਪਸ 'ਚ ਫਿਰਦਾ ਮਹਿਸੂਸ ਕਰਨ ਲੱਗ ਪੈਂਦਾ।
ਸਰੀ 'ਚ ਜਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਵਿਦਿਆਰਥੀ ਇਕੱਠੇ ਹੋਏ ਤਾਂ ਮਾਹੌਲ ਕੁਝ ਅਜਿਹਾ ਹੀ ਸੀ।