Chief Minster also said that Sangat Darshan was totally a non-political program

2016-07-21 3

ਮਹਿਲ ਕਲਾਂ ਵਿਧਾਨ ਸਭਾ ਹਲਕੇ 'ਚ ਸੰਗਤ ਦਰਸ਼ਨ ਦੇ ਦੂਜੇ ਦਿਨ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੰਗਤ ਦਰਸ਼ਨ ਲੋਕਾਂ ਨਾਲ ਮਿਲਣ ਦਾ ਪ੍ਰੋਗਰਾਮ ਹੈ ਜਿਸ 'ਚ ਕੇਵਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਹਨਾਂ ਦਾ ਹੱਲ ਕੀਤਾ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੰਗਤ ਦਰਸ਼ਨ ਦਾ ਸਿਆਸਤ ਨਾਲ ਕੋਈ ਵੀ ਸਬੰਧ ਨਹੀਂ ਹੈ ਅਤੇ ਇਹ ਨਿਰੋਲ ਵਿਕਾਸ ਨਾਲ ਸਬੰਧਤ ਸਰਗਰਮੀ ਹੈ। ਉਹਨਾਂ ਕਿਹਾ ਕਿ ਸੂਬੇ ਦੇ ਹਿਤਾਂ ਲਈ ਅੱਜ ਤੱਕ ਕੇਵਲ ਸ਼੍ਰੋਮਣੀ ਅਕਾਲੀ ਦਲ ਨੇ ਹੀ ਲੜਾਈ ਲੜੀ ਹੈ ਅਤੇ ਹੁਣ ਵੀ ਉਹ ਐਸ ਵਾਈ ਐਲ ਦੇ ਮੁੱਦੇ 'ਤੇ ਕਿਸੇ ਵੀ ਤਰਾਂ ਦੀ ਲੜਾਈ ਤੋਂ ਪਿੱਛੇ ਨਹੀਂ ਹਟੇਗਾ। ਮੁੱਖ ਮੰਤਰੀ ਨੇ ਅੱਜ ਮਹਿਲ ਕਲਾਂ, ਨਿਹਾਲੂਵਾਲ, ਕੁਤਬਾ, ਮਾਂਗੇਵਾਲ ਅਤੇ ਗੁਰਮ ਵਿਖੇ ਸੰਗਤ ਦਰਸ਼ਨ ਕਰਕੇ ਢਾਈ ਦਰਜਨ ਦੇ ਕਰੀਬ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈਕ ਵੰਡੇ।

Punjab Chief Minister today called the SAD-BJP alliance as firm and everlasting while interacting with media on the sidelines of Sangat Darshan program in Mehal Kalan assembly segment today. The Chief Minster also said that Sangat Darshan was totally a non-political program that was concerned with the well being of every strata of society. He said that this was one of its kind program in the country where people’s grievances were resolved by the government on the spot.

Videos similaires