13 march 2016 beadvi of guru granth sahib ji

2016-03-13 8

ਨਹੀਂ ਰੁਕ ਰਹੀ ਧੰਨ ਧੰਨ ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

13 ਮਾਰਚ 2016 - ਪਿੰਡ ਥੋਥੀਆਂ ਥਾਣਾ ਖਿਲਚੀਆਂ ਜਿਲ੍ਹਾ ਅੰਮ੍ਰਿਤਸਰ ਵਿੱਚ ਪਿੰਡਦੇ ਵਿਅਕਤੀ ਵੱਲੋਂ ਧੰਨ ਧੰਨ ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਦੇ 48 ਅੰਗ ਪਾੜ ਦਿੱਤੇ ਗਏ। ਮਿਲੀ ਜਾਣਕਾਰੀ ਅਨੁਸਾਰ 13 ਮਾਰਚ 2016 ਨੂੰਂ ਪਿੰਡ ਦੇ ਗੁਰਦੁਆਰੇ ਸਾਹਿਬ ਅੰਦਰ ਦਾਖਲ ਹੋ ਕੇ ਇਸ ਵਿਅਕਤੀ ਨੇ ਘੋਰ ਨਿਰਾਦਰੀ ਕੀਤੀ ਹੈ। ਇਸ ਦੋਸ਼ੀ ਨੇ ਧੰਨ ਧੰਨ ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰੋ ਰੁਮਾਲਾ ਸਾਹਿਬ ਉਤਾਰ ਕੇ , ਅੰਗ ਪਾੜ ਕੇ ਫਿਰ ਉੱਪਰ ਰੁਮਾਲਾ ਪਾ ਦਿੱਤਾ । ਅੱਜ ਜਦੋਂ 13 ਮਾਰਚ 2016 ਨੂੰ ਜਦੋਂ ਪਾਠੀ ਸਿੰਘ ਕਿਸੇ ਦੇ ਘਰ ਵਿੱਚ ਅਖੰਡ ਪਾਠ ਸਾਹਿਬ ਅਾਰੰਭ ਕਰਨ ਲਈ ਧੰਨ ਧੰਨ ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਗਏ ਤੇ ਪ੍ਰਕਾਸ਼ ਕਰਨ ਤੇ ਅੰਗ ਫਟੇ ਹੋਣ ਦਾ ਪਤਾ ਲੱਗਾ ।ਸੀ ਸੀ ਟੀਵੀ ਕੈਮਰੇ ਦੀ ਫੁਟੇਜ ਦੇਖਣ ਤੋਂ ਬਾਅਦ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ।