ਦੀਨਾਨਗਰ ਹਮਲੇ ਤੋਂ ਅਗਲੇ ਦਿਨ ਹੁਸ਼ਿਆਰਪੁਰ ਦੇ ਪਿੰਡ ਭਤਰਾਨਾ ਲਾਗੇ ਇਕ ਨਿਹੰਗ ਬਾਣੇ ਵਾਲੇ ਵਿਅਕਤੀ ਅਤੇ ਕੁਝ ਕੁੜੀਆਂ ਨੂੰ ਦੋ ਪਿੰਡਾਂ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਗਿਆ ਸੀ....ਕੁੜੀਆਂ ਪੁਲਸ ਦੀ ਵਰਦੀ 'ਚ ਸਨ ....ਕੁਝ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਲੰਮੇ ਸਮੇਂ ਤੋਂ ਇਸ ਇਲਾਕੇ 'ਚ ਨਕਲੀ ਨਾਕੇ ਤੇ ਹੋਰ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਰਹੇ ....ਹੁਣ ਖ਼ਬਰ ਆਈ ਹੈ ਕਿ ਨਿਹੰਗ 'ਤੇ ਅੱਧਾ ਕਿਲੋ ਨਸ਼ੀਲੇ ਪਾਊਡਰ ਦਾ ਪਰਚਾ ਦਰਜ ਕਰ ਦਿੱਤਾ ਗਿਆ ਪਰ ਕੁੜੀਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ...ਕਿਉਂ ਨਹੀਂ ਕੀਤੀ ਗਈ ਇਸ ਦਾ ਜੁਆਬ ਜਾਨਣ ਲਈ ਜਦੋਂ ਚੱਬੇਵਾਲ ਦੇ ਡੀ.ਐਸ.ਪੀ. ਹਰਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਦਾ ਕਹਿਣਾ ਸੀ ਕਿ ਨਿਹੰਗ ਕੁੜੀਆਂ ਨੂੰ ਪੁਲਸ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਲਿਆਇਆ ਸੀ, ਇਸ ਲਈ ਕੁੜੀਆਂ ਨੂੰ ਚੇਤਵਾਨੀ ਦੇ ਕੇ ਛੱਡ ਦਿੱਤਾ ਗਿਆ .....ਇਲਾਕਾ ਨਿਵਾਸੀਆਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਨਿਹੰਗ ਕੋਲੋਂ ਮਾਝੇ ਦੇ ਇਕ ਮੰਤਰੀ ਦੇ ਦਸਤਖਤਾਂ ਵਾਲੇ ਵਿਜ਼ਟਿੰਗ ਕਾਰਡ ਵੀ ਬਰਾਮਦ ਹੋਏ ਪਰ ਡੀ.ਐਸ.ਪੀ. ਨੇ ਇਸ ਗੱਲ ਨੂੰ ਰੱਦ ਦਿੱਤਾ ......ਕੁੜੀਆਂ ਪ੍ਰਤੀ ਪੁਲਸ ਦੀ ਏਨੀ ਦਰਿਆਦਿਲੀ ਕਿਸੇ ਦੇ ਹਜ਼ਮ ਨਹੀਂ ਆ ਰਹੀ ਤੇ ਨਾ ਹੀ ਇਹ ਸਮਝ ਆਈ ਕਿ ਜੇ ਕੁੜੀਆਂ ਨੂੰ ਝਾਂਸਾ ਦੇ ਲਿਆਇਆ ਸੀ ਉਹ ਵਿਅਕਤੀ ਤਾਂ ਫ਼ੇ ਉਹਦੇ ਕੋਲ ਪਾਊਡਰ ਕਿਥੋਂ ਆ ਗਿਆ ਤੇ ਜੇ ਪਾਊਡਰ ਉਸ ਕੋਲ ਪਹਿਲਾਂ ਮੌਜੂਦ ਸੀ ਤਾਂ ਫੇਰ ਸੱਜਰੀਆਂ 'ਪੁਲਸ' 'ਚ ਭਰਤੀ ਹੋਈਆਂ ਕੁੜੀਆਂ ਇਸ ਤੋਂ ਅਨਜਾਨ ਕਿਵੇ ਰਹੀਆਂ ਕਿਉਂਕਿ ਨਾਲ ਦੇ ਕੋਲ ਸਮਾਨ ਹੋਵੇ ਤੇ ਦੂਜਿਆਂ ਨੂੰ ਪਤਾ ਨਾ ਹੋਵੇ ਇਹ ਹੋ ਨਹੀਂ ਸਕਦਾ ....ਕੁਲ ਮਿਲਾ ਕੇ ਮਾਮਲਾ ਗੜਬੜ ਹੈ
Mintu Gurusaria